ਕੁਈਨਜ਼ਲੈਂਡ ਪ੍ਰਾਂਤ ਦਾ ਸੋਹਣਾ ਸ਼ਹਿਰ ਗੋਲਡ ਕੋਸਟ ਇਸ ਸਾਲ ‘ਮਾਸਟਰਜ਼ ਗੇਮਜ਼ 2022’ ਦੀ ਮੇਜ਼ਬਾਨੀ ਕਰ ਰਿਹਾ ਹੈ। ਸਾਲ 1985 ‘ਚ ਪਹਿਲੀ ਵਾਰ ਇਹ ਖੇਡਾਂ ਕੈਨੇਡਾ ‘ਚ ਆਯੋਜਿਤ ਕੀਤੀਆਂ ਗਈਆਂ ਸਨ। ਹਾਲਾਂਕਿ ਇਹ ਖੇਡਾਂ ਦੋ ਸਾਲ ਬਾਅਦ ਹੁੰਦੀਆਂ ਹਨ। ਪਰ ਕੋਵਿਡ ਕਾਰਣ ਇਸ ਵਾਰ ਇਹ ਚਾਰ ਸਾਲਾਂ ਮਗਰੋਂ ਹੋ ਰਹੀਆਂ ਹਨ। ਇਹ ਖੇਡਾਂ 4 ਨਵੰਬਰ ਤੋਂ 14 ਨਵੰਬਰ ਤੱਕ ਹੋ ਰਹੀਆਂ ਹਨ ਅਤੇ ਇਹਨਾਂ ਖੇਡਾਂ ਵਿੱਚ 35 ਦੇਸ਼ਾਂ ਤੋਂ 13,000 ਖਿਡਾਰੀ ਭਾਗ ਲੈ ਰਹੇ ਹਨ।
ਇਸ ਈਵੈਂਟ ਦੌਰਾਨ, ਤਕਰੀਬਨ 44 ਅੱਡੋ ਅੱਡ ਖੇਡ ਦੇ ਕੰਪੀਟਿਸ਼ਨ ਵਿੱਚ ਇਸ ਵਾਰ ਆਸਟ੍ਰੇਲੀਆ ਦੀਆਂ ਐਥਲੈਟਿਕਸ ਵਿੱਚ ਪੰਜਾਬੀ ਮੂਲ ਦੇ ਖਿਡਾਰੀਆਂ ਦੀ ਚੜ੍ਹਾਈ ਹੈ। ਪੈਨ ਪੈਸਿਫਿਕ ਮਾਸਟਰਜ਼ ਖੇਡਾਂ ਵਿੱਚ ਕਾਸੇ ਸ਼ਹਿਰ ਤੋਂ 5 ਅਥਲੀਟ ਭਾਗ ਲੈ ਰਹੇ ਹਨ ਜਿਨ੍ਹਾਂ ਵਿੱਚ ਕੁਲਦੀਪ ਔਲਖ, ਰੋਬ, ਵਿਓਲਾ, ਨਰਪਾਲ ਅਤੇ ਪਰਾਮੇਸ਼ ਸ਼ਾਮਿਲ ਹਨ।
ਕਰੀਬ ਇੱਕ ਦਰਜਨ ਭਾਰਤੀ ਮੂਲ ਦੇ ਆਸਟ੍ਰੇਲੀਆਈ ਖਿਡਾਰੀ ਆਪਣੇ ਹੁਨਰ ਦਾ ਜੌਹਰ ਵਿਖਾ ਰਹੇ ਹਨ। ਜਿੰਨਾ ਵਿੱਚ ਕੁਲਦੀਪ ਸਿੰਘ ਔਲ਼ਖ (ਮੈਲਬਰਨ) ਨੇ ਕੁੱਲ 4 ਮੈਡਲ ਜਿੱਤੇ ਹਨ ਜਿਨ੍ਹਾਂ ਵਿੱਚ 2 ਚਾਂਦੀ ਅਤੇ 2 ਕਾਂਸੇ ਦੇ ਤਗ਼ਮੇ ਸ਼ਾਮਲ ਹਨ।
ਗੁਲਸ਼ੇਰ ਸਿੰਘ ਸਿਡਨੀ ਤੋਂ 1 ਚਾਂਦੀ ਤੇ 1 ਕਾਂਸੇ ਦਾ ਤਗ਼ਮਾ ਹਾਸਲ ਕੀਤਾ ਹੈ ਏਸੇ ਤਰਾਂ ਨਰਪਾਲ ਸਿੰਘ ਮੈਲਬਰਨ ਨੇ 2 ਕਾਂਸੇ ਅਤੇ 1 ਸੋਨ ਤਗ਼ਮਾ ਜਿੱਤਿਆ ਹੈ ਰਣਜੀਤ ਸਿੰਘ ਸਿਡਨੀ 1 ਚਾਂਦੀ, ਹਰਸੀਨ ਕੌਰ ਨੇ ਇੱਕ ਸੋਨੇ ਦਾ ਤਗਮਾ ਜਿੱਤਿਆ ਹੈ। ਪ੍ਰੋ: ਹਰਚਰਨ ਸਿੰਘ ਗਰੇਵਾਲ਼ ਸਿਡਨੀ ਨੇ ਸੋਨੇ ਅਤੇ ਚਾਂਦੀ ਦੇ ਤਗ਼ਮੇ ਜਿੱਤੇ ਹਨ।
ਸਮੁੱਚੀ ਪ੍ਰਤੀਯੋਗਿਤਾ ਦੌਰਾਨ, ਭਾਰਤੀ ਖੇਮੇ ਵਿੱਚ ਇਸ ਸਾਲ ਮਾਸਟਰ ਗੇਮਜ਼ ਵਿੱਚ 200 ਦੇ ਆਸ ਪਾਸ ਖਿਡਾਰੀ ਸ਼ਮੂਲੀਅਤ ਕਰ ਰਹੇ ਹਨ। ਪੈਨ ਪੈਸਿਫਿਕ ਮਾਸਟਰਜ਼ ਗੇਮਜ਼, ਦੁਨੀਆਂ ਦਾ ਸਭ ਤੋਂ ਵੱਡਾ ਖੇਡ ਮੇਲਾ ਹੈ।
ਮੰਨਿਆ ਜਾ ਰਿਹਾ ਹੈ ਕਿ ਇਹਨਾਂ ਖੇਡਾਂ ਨਾਲ ਗੋਲਡ ਕੋਸਟ ਦੀ ਆਰਥਿਕਤਾ ਵਿੱਚ 20 ਮਿਲੀਅਨ ਡਾਲਰ ਦਾ ਹੁਲਾਰਾ ਮਿਲੇਗਾ।