ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ ਵਿਸ਼ੇਸ਼

ਜਗਤ ਗੁਰੂ ਨਾਨਕ ਦੇਵ ਜੀ,ਇੱਕ ਅਜਿਹੇ ਮਹਾਨ ਦਾਰਸ਼ਨਿਕ,ਵਿਗਿਆਨੀ ਅਤੇ ਕਿਰਤੀ ਸਨ, ਜਿਨ੍ਹਾਂ ਨੇ ਆਪਣੇ ਸਮੇਂ ਦੀਆਂ ਰੂੜੀਵਾਦੀ ਪਰੰਪਰਾਵਾਂ ਅਤੇ ਪਖੰਡਾਂ ਵਹਿਮਾ ਭਰਮਾਂ ਦਾ ਆਪਣੇ ਨਿਵੇਕਲੇ ਅੰਦਾਜ ਨਾਲ ਭਾਂਡਾ ਭੰਨਿਆ।

ਉਹਨਾਂ ਵਲੋਂ ਜਨੇਊ ਨਾ ਪਾਉਣਾ, ਕਿਸੇ ਫਿਰਕੇ ਦੇ ਉਲਟ ਨਹੀ ਸੀ ਸਗੋਂ ਬਾਹਰੀ ਦਿਖਾਵੇ ਦਾ ਵਿਰੋਧ ਕਰਨਾ ਸੀ। ‘ਗਲੀ ਅਸੀਂ ਚੰਗੀਆਂ’ ਸਬਦ ਦਾ ਉਚਾਰਨ ਵੀ ਇਨਸਾਨ ਨੂੰ ਬਾਹਰੋਂ ਅੰਦਰੋਂ ਇੱਕ ਹੋਣ ਦੀ ਨਸੀਹਤ ਹੈ। ਕਿਰਤ ਦੀ ਮਹਾਨਤਾ ਦਾ ਪ੍ਰਗਟਾਵਾ ਗੁਰੂ ਨਾਨਕ ਸਾਹਿਬ ਨੇ ਆਪ ਕਿਰਤ ਕਰਕੇ ਕੀਤਾ,ਜੋ ਅੱਜਕਲ ਦੇ ਅਖੌਤੀ ਸਾਧਾਂ ਦੇ ਮੂੰਹ ਤੇ ਚਪੇੜ ਹੈ।

“ਕੰਮ ਹੀ ਪੂਜਾ ਹੈ” ਦਾ ਸਿਧਾਂਤ ਗੁਰੂ ਸਾਹਿਬ ਦੀ ਹੀ ਦੇਣ ਹੈ। ਬਦਕਿਸਮਤੀ ਨਾਲ ਕੁੱਝ ਲੋਕ ਆਪਣੇ ਨਿੱਜੀ ਸਵਾਰਥਾਂ ਲਈ ‘ਪੂਜਾ ਹੀ ਕੰਮ ਹੈ’ ਲੋਕਾਂ ਨੂੰ ਸਮਝਾ ਰਹੇ ਹਨ। ਇੱਕ ਬਿਹਤਰ ਸਮਾਜ ਦੀ ਉਸਾਰੀ ਲਈ ਜੋ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਦਿੱਤੇ ਉਹ ਬੜੇ ਹੀ ਬੇਸ਼ਕੀਮਤੀ ਤੇ ਅਮੁੱਲੇ ਹਨ।

ਅਫਸੋਸ ਅੱਜ ਅਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦੱਸੇ ਮਾਰਗ ਨੂੰ ਛੱਡ ਕੇ ਹੋਰਾ ਥਾਵਾਂ ਤੇ ਧੱਕੇ ਖਾ ਰਹੇ ਹਾ,ਅਸੀ ਸਿਰਫ ਗੁਰਪੁਰਬ ਮਨਾਉਣ ਲਈ ਲੰਗਰਾਂ ਤਕ ਹੀ ਸੀਮਤ ਰਹਿ ਗਏ ਹਾਂ ਅਤੇ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਭੁੱਲ ਗਏ ਹਾਂ

ਅੱਜ ਵੀ ਸਿੱਖ ਪੱਥਰ ਦੀ ਪੂਜਾ ਕਰ ਰਿਹਾ ਹੈ ਅਤੇ ਹੱਥ-ਗਲੇ ਵਿੱਚ ਪਾ ਰਿਹਾ ਹੈ,ਧਾਗੇ-ਤਵੀਤਾ ਦੇ ਪਿੱਛੇ ਤੁਰਿਆ ਫਿਰਦਾ ਹੈl

ਆਉ ਅੱਜ ਦੇ ਪਵਿੱਤਰ ਦਿਹਾੜੇ ਤੇ ਅਸੀ ਪ੍ਰਣ ਕਰੀਏ ਕਿ ਅਸੀਂ ਗੁਰੂ ਸਾਹਿਬ ਦੇ ਹਰ ਹੁਕਮ ਨੂੰ ਹਿਰਦੇ ਵਿਚ ਵਸਾਵਾਗੇ ਤਾਂ ਹੀ ਸਾਡੇ ਗੁਰਪੁਰਬ ਮਨਾਏ ਸਫਲ ਹਨl ਗੁਰੂ ਸਾਹਿਬ ਮਿਹਰ ਕਰਨ ਸਾਰਿਆਂ ਦੇ ਘਰਾਂ ਵਿੱਚ ਤਰੱਕੀ,ਆਪਸੀ ਤਾਲਮੇਲ ਤੇ ਸੁੱਖ-ਸ਼ਾਂਤੀ ਬਖਸ਼ਣ।

ਭਵਿੱਖ ਵਿੱਚ ਚੰਗੇ ਦੀ ਆਸ ਵਿੱਚ…….