ਡੇਨੀਅਲ ਐਂਡ੍ਰਿਊਜ਼ ਦਾ ਇੱਕ ਹੋਰ ‘ਚੋਣ ਵਾਅਦਾ’

ਮੈਲਬੋਰਨ ਦੇ ਇੱਕ ਛੋਟੇ ਬੱਚਿਆਂ ਦੀ ਦੇਖ-ਰੇਖ ਵਾਲੇ ਸੈਂਟਰ ਵਿੱਚ ਬੋਲਦਿਆਂ, ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਇੱਕ ਹੋਰ ਚੋਣ ਵਾਅਦਾ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਸੱਤ੍ਹਾ ਮੁੜ ਤੋਂ ਸੁਰਜੀਤ ਹੁੰਦੀ ਹੈ ਤਾਂ ਉਹ ਨਵ-ਜੰਨਮੇ ਬੱਚਿਆਂ ਦੇ ਮਾਪਿਆਂ ਦੀ ਮਦਦ ਵਾਸਤੇ 69 ਮਿਲੀਅਨ ਡਾਲਰਾਂ ਦਾ ਇੱਕ ਪਲਾਨ ਜਾਰੀ ਕਰਨਗੇ।
ਇਸ ਪੈਕੇਜ ਦੇ ਤਹਿਤ ਨਾਰਥਕੋਟ ਸਬਅਰਬ ਵਿੱਚ ਇੱਕ ਨਵਾਂ ਆਧੁਨਿਕ ਚਾਈਲਡ ਕੇਅਰ ਸੈਂਟਰ ਖੋਲ੍ਹਿਆ ਜਾਵੇਗਾ ਅਤੇ ਇਸ ਨਾਲ ਹੀ ਫਰੈਂਕਸਟੋਨ ਵਿਖੇ ਵੀ ਅਜਿਹਾ ਹੀ ਇੱਕ ਸੈਂਟਰ ਖੋਲ੍ਹਿਆ ਜਾਵੇਗਾ ਅਤੇ ਇਸ ਸੈਂਟਰ ਨੂੰ ‘ਫਸਟ ਨੇਸ਼ਨਜ਼ ਚਾਈਲਡ ਕੇਅਰ’ ਤਹਿਤ ਸਮਰਪਿਤ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਨਵ-ਜੰਨਮੇ ਬੱਚਿਆਂ ਦੇ ਮਾਪਿਆਂ ਲਈ ਮੁਫ਼ਤ ਸਲਾਹ ਮਸ਼ਵਰਿਆਂ ਆਦਿ ਦੇ ਘੰਟਿਆਂ ਵਿੱਚ 8 ਘੰਟਿਆਂ ਤੱਕ ਇਜ਼ਾਫ਼ਾ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਮੁਫ਼ਤ ਸਥਾਨਾਂ ਆਦਿ ਦੀ ਜਾਣਕਾਰੀ ਅਤੇ ਸਲਾਹਾਂ ਆਦਿ ਵਾਸਤੇ ਵੀ 4 ਮਿਲੀਅਨ ਡਾਲਰਾਂ ਦਾ ਬਜਟ ਰੱਖਿਆ ਜਾਵੇਗਾ।