ਕਰਾਊਨ ਮੈਲਬੋਰਨ ਨੂੰ ਮੁੜ ਤੋਂ ਜੁਰਮਾਨਾ: ਇਸ ਵਾਰੀ ਜੁਰਮਾਨੇ ਦੀ ਰਕਮ 120 ਮਿਲੀਅਨ ਡਾਲਰ

ਕਸੀਨੋ ਆਦਿ ਦੇ ਕੰਮਕਾਜਾਂ ਅਤੇ ਸੇਵਾਵਾਂ ਆਦਿ ਉਪਰ ਨਜ਼ਰ ਰੱਖਣ ਵਾਲੇ ਰਾਇਲ ਕਮਿਸ਼ਨ ਨੇ ਕਰਾਊਨ ਮੈਲਬੋਰਨ ਨੂੰ ਦੂਸਰੀ ਵਾਰੀ ਜੁਰਮਾਨਾ ਕੀਤਾ ਹੈ ਅਤੇ ਇਸ ਵਾਰੀ ਜੁਰਮਾਨੇ ਦੀ ਰਕਮ 120 ਮਿਲੀਅਨ ਡਾਲਰ ਲਗਾਈ ਗਈ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਕਮਿਸ਼ਨ ਨੇ ਆਪਣੀ ਪੜਤਾਲ ਵਿੱਚ ਪਾਇਆ ਹੈ ਕਿ ਕਰਾਊਨ ਮੈਲਬੋਰਨ ਬੀਤੇ 12 ਸਾਲਾਂ ਤੋਂ ਆਪਣੀਆਂ ਹੀ ਮਨਮਰਜ਼ੀਆਂ ਕਰਦਾ ਆ ਰਿਹਾ ਹੈ ਅਤੇ ਕਾਨੂੰਨ ਜਾਂ ਨਿਯਮਾਂ ਆਦਿ ਦੀ ਪਰਵਾਹ ਹੀ ਨਹੀਂ ਕਰ ਰਿਹਾ ਹੈ।
ਰਾਇਲ ਕਮਿਸ਼ਨ ਨੇ ਦੱਸਿਆ ਕਿ ਇੱਥੇ ਗ੍ਰਾਹਕਾਂ ਨੂੰ 24 ਘੰਟਿਆਂ ਤੋਂ ਵੀ ਜ਼ਿਆਦਾ ਸਮਿਆਂ ਦੌਰਾਨ ਜੂਆ ਆਦਿ ਖੇਡਣ ਦੀ ਇਜਾਜ਼ਤ ਆਮ ਹੀ ਦਿੱਤੀ ਜਾਂਦੀ ਰਹੀ ਹੈ ਅਤੇ ਸਵੈਚਲਿਤ ਖੇਡਾਂ ਦੌਰਾਨ ਕਈ ਤਰ੍ਹਾਂ ਦੇ ਗ਼ੈਰ-ਕਾਨੂੰਨੀ ਸਾਜੋ ਸਾਮਾਨ ਦੀ ਵਰਤੋਂ ਵੀ ਆਮ ਹੀ ਕੀਤੀ ਜਾਂਦੀ ਰਹੀ ਹੈ।
ਇਸਤੋਂ ਪਹਿਲਾਂ, ਇਸੇ ਸਾਲ ਮਈ ਦੇ ਮਹੀਨੇ ਵਿੱਚ ਵੀ ਉਕਤ ਅਦਾਰੇ ਨੂੰ 80 ਮਿਲੀਅਨ ਡਾਲਰਾਂ ਦਾ ਜੁਰਮਾਨਾ ਲਗਾਇਆ ਗਿਆ ਸੀ ਜਿਸ ਦੀ ਵਜਾਹ ਮੁੱਖ ਤੌਰ ਤੇ ਚੀਨ ਨਾਲ ਲੈਣ ਦੇਣ ਨਾਲ ਸਬੰਧਤ ਅਣਗਹਿਲੀਆਂ ਨੂੰ ਬਣਾਇਆ ਗਿਆ ਸੀ।