ਵੀਕਐਂਡ ਦੇ ਦਿਹਾੜੇ ਤੇ ਅੱਜ ਸਵੇਰੇ 9:45 ਤੇ ਆਏ 4 ਮੈਗਨੀਟਿਊਡ ਦੇ ਭੂਚਾਲ ਨੇ ਨਿਊ ਸਾਊਥ ਵੇਲਜ਼ ਦੇ ਬੂਰੋਵਾ ਖੇਤਰ ਤੋਂ ਲੈ ਕੇ ਕੈਨਬਰਾ ਤੱਕ ਹਿਲਾ ਦਿੱਤਾ ਅਤੇ ਲੋਕਾਂ ਨੇ ਭੂਚਾਲ ਕਾਰਨ ਕਾਫੀ ਝਟਕੇ ਮਹਿਸੂਸ ਕੀਤੇ।
ਇਸਦਾ ਭੂਚਾਲ ਦਾ ਕੇਂਦਰ ਕਿਲਸੋਏ ਖੇਤਰ ਦੇ ਨਜ਼ਦੀਕ ਦੱਸਿਆ ਗਿਆ ਹੈ ਅਤੇ ਇਸ ਦੀ ਡੈਪਥ 10 ਕਿਲੋਮੀਟਰ ਸੀ।
ਇਸਤੋਂ ਇਲਾਵਾ ਦੱਖਣੀ ਅਸਟ੍ਰੇਲੀਆ ਰਾਜ ਦੇ ਬਕਲੇਬੂ ਖੇਤਰ ਵਿੱਚ ਅਤੇ ਕੁਈਨਜ਼ਲੈਂਡ ਦੇ ਕੁਇਲਪਾਈ ਖੇਤਰ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।