ਗੋਲਡ ਕੋਸਟ ਦੇ ਪਾਣੀਆਂ ਵਿੱਚ ਤੈਰਾਕੀ ਦਾ ਆਨੰਦ ਲੈ ਰਹੀ ਮਹਿਲਾ ਟੂਰਿਸਟ ਦੀ ਮੌਤ

ਕੁਈਨਜ਼ਲੈਂਡ ਦੇ ਸਾਊਥਪੋਰਟ ਬਰਾਡਵਾਟਰ ਦੀ ਇੱਕ ਜੈਟੀ ਤੋਂ ਛਾਲ ਮਾਰ ਕੇ ਤੈਰਾਕੀ ਦਾ ਆਨੰਦ ਮਾਣ ਰਹੀ 25 ਸਾਲਾਂ ਦੀ ਇੱਕ ਮਹਿਲਾ ਸੈਲਾਨੀ ਦੀ ਪਾਣੀ ਵਿੱਚ ਹੀ ਮੌਤ ਹੋ ਗਈ ਹੈ।
ਰਿਪੋਰਟਾਂ ਮੁਤਾਬਿਕ, ਬੀਤੇ ਦਿਨ, ਬਾਅਦ ਦੁਪਹਿਰ 4:40 (ਸਥਾਨਕ ਸਮਾਂ) ਦੇ ਕਰੀਬ ਉਕਤ ਮਹਿਲਾ ਨੇ ਸਮੁੰਦਰ ਦੇ ਪਾਣੀਆਂ ਵਿੱਚ ਛਲਾਂਗ ਲਗਾਈ ਸੀ ਪਰੰਤੂ ਉਹ ਡਾਈਵ ਕਰਨ ਤੋਂ ਬਾਅਦ ਪਾਣੀ ਦੇ ਉਪਰ ਨਾ ਆ ਸਕੀ। ਕਰੀਬ 10 ਮਿਨਟ ਤੱਕ ਉਹ ਪਾਣੀ ਵਿੱਚ ਹੀ ਰਹੀ।
ਉਥੇ ਮੌਜੂਦ ਲੋਕਾਂ ਨੇ ਉਕਤ ਮਹਿਲਾ ਨੂੰ ਪਾਣੀ ਵਿੱਚੋਂ ਕੱਢਿਆ ਅਤੇ ਤੁਰੰਤ ਉਸਨੂੰ ਸੀ.ਪੀ.ਆਰ. (Cardiopulmonary Resuscitation) ਦਿੱਤੀ।
ਕੁਈਨਜ਼ਲੈਂਡ ਐਂਬੂਲੈਂਸ ਨੇ ਤੁਰੰਤ ਆ ਕੇ ਉਕਤ ਮਹਿਲਾ ਨੂੰ, ਗੰਭੀਰ ਹਾਲਤ ਵਿੱਚ, ਗੋਲਡ ਕੋਸਟ ਯੂਨੀਵਰਸਿਟੀ ਹਸਪਤਾਲ ਵਿੱਖੇ ਦਾਖਲ ਕਰਵਾਇਆ ਜਿੱਥੇ ਕਿ ਉਕਤ ਦੀ ਮੌਤ ਹੋ ਗਈ।