ਦਿਸੰਬਰ ਵਿੱਚ ਹੋਵੇਗੀ ”ਸਿਸਟਮ ਹੀ ਖ਼ਰਾਬ ਹੈ” ਅਤੇ ”ਨਾਟਕ ਨਹੀਂ” ਨਾਟਕਾਂ ਦੀ ਪੇਸ਼ਕਾਰੀ

ਪੰਜਾਬੀ ਥੀਏਟਰ ਅਤੇ ਫੋਕ ਅਕੈਡਮੀ ਵਲੋਂ ਗਲੇਟਰੋਏ (ਵਿਕਟੌਰੀਆ) ਵਿਖੇ 10 ਦਸੰਬਰ 2022 ਨੂੰ ਗਲੇਨਰੋਏ ਕਾਲਜ ਦੇ ਪ੍ਰਦਰਸ਼ਨ ਕਲਾ ਕੇਂਦਰ (Glenroy College Performing Arts Centre PAC) ਵਿੱਚ ”PTFA ਫੈਸਟ 2022” ਦੌਰਾਨ ਇੱਕ ਸਟੇਜ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਇਸ ਫੈਸਟ ਵਿੱਚ ਆਸਟ੍ਰੇਲੀਆ ਵਿੱਚ ਜੰਮੇ ਅਤੇ ਵੱਡੇ ਹੋਏ ਕਲਾਕਾਰਾਂ (ਬੱਚਿਆਂ/ਕਿਸ਼ੋਰਾਂ) ਅਤੇ ਕੁੱਝ ਕੁ ਨਾਮਵਰ ਫਿਲਮੀ ਹਸਤੀਆਂ ਦੇ ਸਹਿਯੋਗ ਨਾਲ ਪੰਜਾਬੀ ਭਾਸ਼ਾ ਵਿੱਚ ਦੋ ਲਘੂ ਨਾਟਕੀ ਕਿਰਤਾਂ (”ਸਿਸਟਮ ਹੀ ਖ਼ਰਾਬ ਹੈ” ਅਤੇ ”ਨਾਟਕ ਨਹੀਂ”) ਦਾ ਮੰਚਨ ਕੀਤਾ ਜਾਵੇਗਾ।
ਇਹ ਲਘੂ ਨਾਟਕੀ ਕਿਰਤਾਂ ਰਾਹੀਂ ਭਾਈਚਾਰੇ ਦੇ ਕੁਝ ਅਹਿਮ ਅਤੇ ਮਹੱਤਵਪੂਰਨ ਮੁੱਦਿਆਂ ਨੂੰ ਸੰਬੋਧਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਇਸ ਫੈਸਟ ਵਿੱਚ ਵੱਖ-ਵੱਖ ਅਕੈਡਮੀਆਂ ਦੁਆਰਾ ਕੁਝ ਚੋਣਵੇਂ ਰਵਾਇਤੀ ਲੋਕ ਨਾਚਾਂ ਦੀਆਂ ਪੇਸ਼ਕਾਰੀਆਂ ਵੀ ਆਪਜੀ ਦੇ ਸਨਮੁਖ ਕੀਤੀਆਂ ਜਾਣਗੀਆਂ।
ਸਾਡੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਸਾਡੇ ਕੋਲ ਇੱਕ ਵਿਸ਼ੇਸ਼ ਮਹਿਮਾਨ ਕਲਾਕਾਰ ਵੀ ਪੇਸ਼ਕਰਤਾ ਵਜੋਂ ਸ਼ਾਮਲ ਹੋਣਗੇ। ਆਪਜੀ ਆਪਣੇ ਪਰਿਵਾਰ ਸਮੇਤ ਇਸ ਸਮਾਰੋਹ ਵਿੱਚ ਸ਼ਿਰਕਤ ਕਰਨੀ ਜੀ।
ਜ਼ਿਆਦਾ ਜਾਣਕਾਰੀ ਆਦਿ ਅਤੇ ਸਪਾਂਸਰਸ਼ਿਪ ਵਾਸਤੇ 0421 022 593; 0414 796 244; ਅਤੇ 0434 288 301 ਉਪਰ ਸੰਪਰਕ ਕੀਤਾ ਜਾ ਸਕਦਾ ਹੈ।