ਨਵੰਬਰ ਪੰਜਾਬ ਤੰਬਾਕੂ ਰਹਿਤ ਦਿਵਸ ਮੌਕੇ ਵਿਸ਼ੇਸ਼ “ਤੰਬਾਕੂ ਕੈਂਸਰ ਦਾ ਘਰ ਹੈ”

ਜਨਤਕ ਸਥਾਨ,ਦਫਤਰਾਂ ਅਤੇ ਸੰਸਥਾਵਾਂ ਨੂੰ ਤੰਬਾਕੂ ਮੁਕਤ ਬਣਾਉਣ ਦੀ ਕੀਤੀ ਅਪੀਲ

(ਜਾਣਕਾਰੀ ਸਾਂਝੀ ਕਰਦੇ ਹੋਏ ਨੋਡਲ ਅਫਸਰ ਤੰਬਾਕੂ ਕੰਟਰੋਲ ਸੈੱਲ ਬੀ.ਈ.ਈ ਡਾ.ਪ੍ਰਭਦੀਪ ਚਾਵਲਾ ਅਤੇ ਹੈਲਥ ਸੁਪਰਵਾਈਜ਼ਰ)

(ਫਰੀਦਕੋਟ) ਪੰਜਾਬ ਤੰਬਾਕੂ ਰਹਿਤ ਦਿਵਸ ਮੌਕੇ ਬਲਾਕ ਨੋਡਲ ਅਫਸਰ ਤੰਬਾਕੂ ਕੰਟਰੋਲ ਸੈੱਲ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ,ਮਲਟੀ ਪਰਪਜ਼ ਹੈਲਥ ਸੁਪਰਵਾਈਜ਼ਰ ਬਲਵਿੰਦਰ ਸਿੰਘ ਬਰਾੜ,ਗੁਰਮੀਤ ਸਿੰਘ ਸੇਖੋਂ ਅਤੇ ਮਲਟੀ ਪਰਪਜ਼ ਹੈਲਥ ਵਰਕਰ ਰਜਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਆਮ ਹੀ ਕਿਹਾ ਜਾਂਦਾ ਹੈ ਕੇ ਨਸ਼ਿਆਂ ਦੀ ਦੁਨੀਆਂ ਦਾ ਐਂਟਰੀਗੇਟ ਤੰਬਾਕੂ ਹੈ,ਜਿਥੇ ਪੰਜਾਬ ‘ਚ ਨਸ਼ਿਆਂ ਦਾ ਮਸਲਾ ਇੰਨੀ ਦਿਨੀਂ ਕੁਝ ਜਿਆਦਾ ਹੀ ਭਖਿਆ ਲੱਗਦਾ ਹੈ,ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਲਈ ਸਾਰਿਆਂ ਦੇ ਸਾਂਝੇ ਉਪਰਾਲੇ ਅਤੇ ਸਹਿਯੋਗ ਦੀ ਲੋੜ ਹੈ।ਬਲਾਕ ਜੰਡ ਸਾਹਿਬ ਅਧੀਨ ਸਾਰੀਆਂ ਸਿਹਤ ਸੰਸਥਾਵਾਂ,ਵਿਦਿਅਕ ਸੰਸਥਾਵਾਂ ਅਤੇ 35 ਪਿੰਡ ਤੰਬਾਕੁਨੋਸ਼ੀ ਮੁਕਤ ਘੋਸ਼ਿਤ ਕੀਤੇ ਗਏ ਹਨ ਤੇ ਇਹਨਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਸਿਹਤ ਵਿਭਾਗ ਨੂੰ ਤੰਬਾਕੂ ਵਿਰੋਧੀ ਮਤਾ ਵੀ ਪਾਸ ਕਰਕੇ ਸੋਂਪਿਆਂ ਹੈ।ਇਨ੍ਹਾਂ 35 ਪਿੰਡਾਂ ਨੂੰ “ਜੀ ਆਇਆਂ ਨੂੰ ਤੰਬਾਕੂਨੋਸ਼ੀ ਰਹਿਤ ਪਿੰਡ ਵਿੱਚ ਆਪ ਜੀ ਦਾ ਸਵਾਗਤ ਹੈ” ਦੇ ਬੋਰਡ ਵੀ ਤਕਸੀਮ ਕੀਤੇ ਗਏ ਸਨ।ਇਹਨਾਂ ਪਿੰਡਾਂ ਵਿੱਚ ਤੰਬਾਕੂ ਦੀ ਵੇਚ-ਖਰੀਦ ਮੁਕੰਮਲ ਤੌਰ ਤੇ ਬੰਦ ਕੀਤੀ ਗਈ ਹੈ,ਪਰ ਹੁਣ ਕਈ ਪਿੰਡਾਂ ਵਿੱਚ ਤੰਬਾਕੂ ਦੀ ਸਪਲਾਈ ਸਬੰਧੀ ਵਿਭਾਗ ਨੂੰ ਸ਼ਕਾਇਤਾਂ ਮਿਲ ਰਹੀਆਂ ਹਨ ਜਿਸ ਤੇ ਟਾਸਕ ਫੋਰਸ ਵੱਲੋਂ ਪੰਚਾਇਤਾਂ ਨੂੰ ਕਾਰਵਾਈ ਕਰਨ ਲਈ ਤਾਲਮੇਲ ਵੀ ਕੀਤਾ ਜਾ ਰਿਹਾ ਹੈ।ਫਰੀਦਕੋਟ ਜ਼ਿਲੇ ਦੇ ਇਹ ਪਿੰਡ ਪੂਰੇ ਸੂਬੇ ਲਈ ਪ੍ਰੇਰਣਾ ਸ੍ਰੋਤ ਹਨ।ਹੁਣ ਇਹਨਾਂ ਪਿੰਡਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣਾ ਫਰਜ਼ ਤੇ ਜਿੰਮੇਵਾਰੀ ਆਪ ਸਮਝਣ ਅਤੇ ਆਪਣੇ ਪਿੰਡਾਂ ਦੀ ਨਿਗਰਾਨੀ ਕਰਨ।ਸਿਹਤ ਵਿਭਾਗ ਵੱਲੋਂ 1 ਨਵੰਬਰ ਤੋਂ 7 ਨਵੰਬਰ ਤੱਕ ਤੰਬਾਕੂ ਵਿਰੋਧੀ ਵਿਸ਼ੇਸ਼ ਹਫਤਾ ਮਨਾਉਂਦੇ ਹੋਏ ਜਨਤਕ ਸਥਾਨਾਂ,ਦਫਤਰਾਂ ਅਤੇ ਸੰਸਥਾਵਾਂ ਨੂੰ ਤੰਬਾਕੂ ਮੁਕਤ ਬਣਾਉਣ ਅਤੇ ਕੋਟਪਾ ਐਕਟ ਨੂੰ ਲਾਗੂ ਕਰਵਾਉਣ ਲਈ ਵੱਖ-ਵੱਖ ਸਰਗਰਮੀਆਂ ਦਾ ਆਯੋਜਨ ਕੀਤਾ ਜਾਵੇਗਾ।ਉਨਾਂ ਸੀਨੀਅਰ ਅਧਿਕਾਰੀਆਂ,ਫੀਲਡ ਸਟਾਫ,ਆਸ਼ਾ ਵਰਕਰ,ਪੰਚਾਇਤਾਂ,ਕਲੱਬਾਂ ਅਤੇ ਦੂਸਰੇ ਵਿਭਾਗਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ।