ਜੂਨ ਵਿੱਚ ਮਹਾਰਾਣੀ ਦੇ ਜਨਮ ਦਿਹਾੜੇ ਦਾ ਨਾਮ ਬਦਲਿਆ -ਹੋਇਆ ਮਹਾਰਾਜੇ ਦੇ ਨਾਮ ਤੇ

ਨਿਊ ਸਾਊਥ ਵੇਲਜ਼ ਵਿੱਚ ਜੂਨ ਦੇ ਦੂਸਰੇ ਹਫ਼ਤੇ ਨੂੰ ਅਧਿਕਾਰਤ ਅਤੇ ਰਿਵਾਇਤੀ ਤੌਰ ਤੇ ਮਹਾਰਾਣੀ ਦੇ ਜਨਮ ਦਿਹਾੜੇ ਦੇ ਰੂਪ ਵਿੱਚ ਮਨਾਇਆ ਜਾਂਦਾ ਰਿਹਾ ਹੈ ਅਤੇ ਇਹ ਰਿਵਾਇਤ ਦਸ਼ਕਾਂ ਤੋਂ ਚਲੀ ਆ ਰਹੀ ਹੈ। ਹੁਣ ਜਦੋਂ ਕਿ ਮਹਾਰਾਣੀ ਐਲਿਜ਼ਾਬੈਥ II ਅਕਾਲ ਚਲਾਣਾ ਕਰ ਗਏ ਹਨ ਤਾਂ ਇਸ ਹਫ਼ਤੇ ਨੂੰ ਹੁਣ ਨਵੇਂ ਬਣੇ ਮਹਾਰਾਜਾ (ਕਿੰਗ ਚਾਰਲਸ III) ਦੇ ਨਾਮ ਉਪਰ ਤਬਦੀਲ ਕਰ ਦਿੱਤਾ ਗਿਆ ਹੈ। ਇਸ ਵਾਸਤੇ ਰਾਜ ਸਰਕਾਰ ਵੱਲੋਂ ਜਨਤਕ ਛੁੱਟੀਆਂ ਐਕਟ 2010 ਵਿੱਚ ਤਬਦੀਲੀ ਕਰਕੇ ਉਕਤ ਰਿਵਾਇਤ ਦਾ ਨਾਮ ਬਦਲ ਕੀਤਾ ਗਿਆ ਹੈ।
ਇਹ ਤਬਦੀਲੀ 13 ਜਨਵਰੀ 2023 ਤੋਂ ਲਾਗੂ ਹੋ ਜਾਵੇਗੀ।
ਨਾਮ ਤੋਂ ਇਲਾਵਾ ਇਸ ਵਿੱਚ ਹੋਰ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਇਹ ਜੂਨ ਦੇ ਦੂਸਰੇ ਸੋਮਵਾਰ ਨੂੰ ਹੀ ਮਨਾਇਆ ਜਾਂਦਾ ਰਹੇਗਾ।
ਜ਼ਿਕਰਯੋਗ ਇਹ ਵੀ ਹੈ ਕਿ ਵੈਸੇ ਕਿੰਗ ਚਾਰਲਸ ਦਾ ਅਸਲ ਜਨਮ ਮਿਤੀ ਨਵੰਬਰ 14 ਦੀ ਹੁੰਦੀ ਹੈ। ਇਸੇ ਤਰਾ੍ਹਂ ਮਹਾਰਾਣੀ ਐਲਿਜ਼ਾਬੈਥ ਜਾ ਅਸਲ ਜਨਮ ਮਿਤੀ 21 ਅਪ੍ਰੈਲ 1926 ਦੀ ਹੈ ਪਰੰਤੂ ਸ਼ੁਰੂ ਤੋਂ ਹੀ ਬ੍ਰਿਟੇਨ ਵਿੱਚ ਇਹ ਦਿਹਾੜਾ ਜੂਨ ਦੇ ਮਹੀਨੇ ਵਿੱਚ ਹੀ ਮਨਾਇਆ ਜਾਂਦਾ ਰਿਹਾ ਹੈ ਕਿਉਂਕਿ ਇਨ੍ਹਾਂ ਦਿਨਾਂ ਵਿੱਚ ਮੌਸਮ ਕਾਫ਼ੀ ਖ਼ੁਸ਼ਗਵਾਰ ਹੁੰਦਾ ਹੈ ਅਤੇ ਹਰ ਆਮ ਅਤੇ ਖਾਸ ਇਸ ਮੌਕੇ ਨੂੰ ਫਰਾਕਦਿਲੀ ਨਾਲ ਮਨਾਉਂਦਾ ਹੈ। ਇਸੇ ਤਰਜ ਤੇ ਇਹ ਰਿਵਾਇਤ ਆਸਟ੍ਰੇਲੀਆ ਅੰਦਰ (ਪੱਛਮੀ ਆਸਟ੍ਰੇਲੀਆ ਨੂੰ ਛੱਡ ਕੇ) ਵੀ ਲਾਗੂ ਰੱਖੀ ਗਈ ਹੈ।
ਦੇਸ਼ ਅੰਦਰ ਹੋਣ ਵਾਲੀਆਂ ਜਨਤਕ ਛੁੱਟੀਆਂ ਦੀ ਜਾਣਕਾਰੀ ਸਰਕਾਰ ਦੀ ਇਸ ਵੈਬਸਾਈਟ ਉਪਰ ਵਿਜ਼ਿਟ ਕਰਕੇ ਹਾਸਿਲ ਕੀਤਾ ਜਾ ਸਕਦੀ ਹੈ।