ਆਸਟਰੇਲੀਆ ‘ਚ ‘ਵੀਜ਼ਾ-ਬੈਕਲਾਗ’ ਨੇ ਸਤਾਏ ਪਰਵਾਸੀ: ਵੱਖ-ਵੱਖ ਸ਼ਹਿਰਾਂ ‘ਚ ਪਰਵਾਸੀਆਂ ਵੱਲੋਂ ਸਰਕਾਰ ਵਿਰੁੱਧ ਰੋਸ ਮੁਜ਼ਾਹਰੇ

(ਬ੍ਰਿਸਬੇਨ) ਆਸਟਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਐਂਡਰਿਊ ਜਾਈਲਸ ਨੇ ਖੁਲਾਸਾਕੀਤਾ ਕਿ ਵਰਤਮਾਨ ਵੀਜ਼ਾ ਬੈਕਲਾਗ ਵਿੱਚ ਅਰਜ਼ੀਆਂ ਦੀ ਗਿਣਤੀ ਤਕਰੀਬਨ 880,000 ਹੈ। ਬ੍ਰਿਜਿੰਗ ਵੀਜ਼ਿਆਂਲਈ ਉਡੀਕ ਵਿੱਚ ਛੇ ਗੁਣਾ ਵਾਧਾ ਹੋਣ ਦੀ ਖ਼ਬਰ ਤੋਂ ਬਾਅਦ, ਸਕਿਲਡ ਖੇਤਰੀ ਵੀਜ਼ਾ ‘ਸਬਕਲਾਸ 887’ ਦੀ ਉਡੀਕਕਰ ਰਹੇ ਬਿਨੈਕਾਰਾਂ ਵੱਲੋਂ ਮੈਲਬਾਰਨ, ਹੋਬਾਰਟ, ਐਡੀਲੇਡ ਅਤੇ ਬ੍ਰਿਸਬੇਨ ਸ਼ਹਿਰਾਂ ਵਿੱਚ ਸੈਂਕੜੇ ਪਰਵਾਸੀਆਂ ਵੱਲੋਂਫੈਡਰਲ ਸਰਕਾਰ ਵਿਰੁੱਧ ਧਰਨਾ ਪ੍ਰਦਰਸ਼ਨ ਕੀਤੇ ਗਏ ਹਨ। ਵਿਭਾਗ ਦੀ ਵੈੱਬਸਾਈਟ ਮੁਤਾਬਕ ਇਸ ਵਕਤ ਸਬਕਲਾਸ887 ਵੀਜ਼ਾ ਅਰਜ਼ੀਆਂ ਦਾ ‘ਪ੍ਰੋਸੈਸਿੰਗ’ ਸਮਾਂ 24 ਮਹੀਨੇ ਹੈ ਅਤੇ ਇਸ ਸਮੇਂ ਵਿਭਾਗ 2020 ਤੋਂ ਪਹਿਲਾਂ ਜਮਾਂਕੀਤੀਆਂ ਅਰਜ਼ੀਆਂ ਦਾ ਮੁਲਾਂਕਣ ਕਰ ਰਿਹਾ ਹੈ। ਦੱਸਣਯੋਗ ਹੈ ਕਿ ਪਹਿਲਾਂ ਇਹ ਸਮਾਂ 15 ਦਿਨਾਂ ਦਾ ਸੀ।ਆਸਟਰੇਲੀਅਨ ਫਾਈਨੈਂਸ਼ੀਅਲ ਰਿਵਿਊ ਅਨੁਸਾਰ 1 ਜੂਨ ਤੋਂ ਹੁਣ ਤੱਕ ਲਗਭਗ 2.2 ਮਿਲੀਅਨ ਨਵੀਆਂ ਵੀਜ਼ਾਅਰਜ਼ੀਆਂ ਜਮਾ ਹੋਈਆਂ ਹਨ ਅਤੇ ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ 495,000 ਜ਼ਿਆਦਾ ਹੈ। ਵਿਭਾਗਨੇ 2 ਮਿਲੀਅਨ ਤੋਂ ਵੱਧ ਅਸਥਾਈ ਅਤੇ ਸਥਾਈ ਹੁਨਰਮੰਦ ਵੀਜ਼ਾ ਅਰਜ਼ੀਆਂ ‘ਤੇ ਕਾਰਵਾਈ ਕੀਤੀ ਹੈ ਜਿਸ ਵਿੱਚਵਿਜ਼ਟਰ, ਵਿਦਿਆਰਥੀਆਂ ਅਤੇ ਅਸਥਾਈ ਹੁਨਰਮੰਦ ਕਾਮਿਆਂ ਲਈ 1.35 ਮਿਲੀਅਨ ਵੀਜ਼ੇ ਸ਼ਾਮਲ ਹਨ।