ਸਾਹਿਤਕਾਰਾਂ ਦੇ ਅਨੁਭਵ ਨਿੱਗਰ ਸਮਾਜ ਦੀ ਸਿਰਜਣਾ ਕਰਦੇ ਹਨ – ਡਾ. ਦਰਸ਼ਨ ਸਿੰਘ ‘ਆਸ਼ਟ’

ਅਜੋਕੇ ਸਮੇਂ ਵਿਚ ਇਨਸਾਨੀਅਤ ਦਾ ਜਜ਼ਬਾ ਪੈਦਾ ਕਰਨ ਦੀ ਲੋੜ- ਬੀਰ ਦਵਿੰਦਰ ਸਿੰਘ

ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਪੁਸਤਕ ਰਿਲੀਜ਼ ਅਤੇ ਸਨਮਾਨ ਸਮਾਰੋਹ ਸਮਾਗਮ

(ਪਟਿਆਲਾ) – ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ,ਪੰਜਾਬ, ਪਟਿਆਲਾ ਵਿਖੇ ਇਕ ਯਾਦਗਾਰੀ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪੁਸਤਕਾਂ ਰਿਲੀਜ਼ ਕਰਨ ਦੇ ਨਾਲ ਨਾਲ ਲੇਖਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਅਨੁਭਵੀ ਸਾਹਿਤ ਰਸੀਏ ਬੀਰ ਦਵਿੰਦਰ ਸਿੰਘ,ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਨੋਵਿਗਿਆਨ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਅਤੇ ਮੁਖੀ ਡਾ. ਆਗਿਆਜੀਤ ਸਿੰਘ, ਸਾਬਕਾ ਪ੍ਰਿੰਸੀਪਲ ਜਰਨੈਲ ਸਿੰਘ, ਉਘੀ ਕਵਿੱਤਰੀ ਸਤਨਾਮ ਕੌਰ ਚੌਹਾਨ ਅਤੇ ਸੁਰਜੀਤ ਕੌਰ ਸਾਹਨੀ ਸ਼ਾਮਿਲ ਸਨ।
ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਪਾਠਕ ਅਤੇ ਲੇਖਕ ਵਿਚਲੀ ਸਾਂਝ ਉਪਰ ਚਰਚਾ ਕਰਦਿਆਂ ਕਿਹਾ ਕਿ ਸਾਹਿਤਕਾਰਾਂ ਦੇ ਅਨੁਭਵ ਨਿੱਗਰ ਸਮਾਜ ਦੀ ਸਿਰਜਣਾ ਅਤੇ ਮਾਂ ਬੋਲੀ ਦਾ ਵਿਕਾਸ ਕਰਦੇ ਹਨ। ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਸਾਹਿਤਕ ਲਿਖਤਾਂ ਦੁਆਰਾ ਇਨਸਾਨੀਅਤ ਦਾ ਜਜ਼ਬਾ ਪੈਦਾ ਕਰਨ ਦੀ ਵੱਡੀ ਲੋੜ ਹੈ ਕਿਉਂਕਿ ਸਤਿਯੁਗ ਤੋਂ ਲੈ ਕੇ ਕਲਯੁਗ ਤੱਕ ਚੰਗਿਆਈ ਅਤੇ ਬੁਰਿਆਈ ਦੀ ਟੱਕਰ ਨਿਰੰਤਰ ਚੱਲਦੀ ਆ ਰਹੀ ਹੈ। ਡਾ. ਗੁਰਬਚਨ ਸਿੰਘ ਰਾਹੀ ਨੇ ਕਿਹਾ ਕਿ ਨੈਤਿਕ ਉਸਾਰੂ ਜੀਵਨ ਮੁੱਲ ਹੀ ਨਵੀਂ ਪੀੜ੍ਹੀ ਦੇ ਮਨ ਵਿਚ ਆਪਣੀ ਭਾਸ਼ਾ ਅਤੇ ਸਭਿਆਚਾਰ ਪ੍ਰਤੀ ਪ੍ਰੇਮ ਭਾਵਨਾ ਪੈਦਾ ਕਰ ਸਕਦੇ ਹਨ।ਸਭਾ ਵੱਲੋਂ ਆਪਣੇ ਵਿਭਾਗ ਵੱਲੋਂ ਤਰੱਕੀ ਮਿਲਣ ‘ਤੇ ਸਭਾ ਵੱਲੋਂ ਸਨਮਾਨਿਤ ਉਘੀ ਕਵਿੱਤਰੀ ਸਤਨਾਮ ਕੌਰ ਚੌਹਾਨ ਨੇ ਕਿਹਾ ਕਿ ਸਾਹਿਤ ਅਤੇ ਸਮਾਜ ਇਕ ਦੂਜੇ ਦੇ ਪੂਰਕ ਹਨ। ਉਨ੍ਹਾਂ ਇਸ ਸੰਬੰਧੀ ਇਕ ਭਾਵਪੂਰਤ ਨਜ਼ਮ ਵੀ ਸਾਂਝੀ ਕੀਤੀ। ਸਾਬਕਾ ਪ੍ਰਿੰਸੀਪਲ ਜਰਨੈਲ ਸਿੰਘ ਨੇ ਇਸ ਗੱਲ ਉਪਰ ਜ਼ੋਰ ਦਿਤਾ ਕਿ ਸਕੂਲਾਂ ਦੇ ਵਿਦਿਆਰਥੀਆ ਨੂੰ ਸਾਹਿਤਕ ਜਾਗ ਜ਼ਰੂਰ ਲਗਾਉਣੀ ਚਾਹੀਦੀ ਹੈ।ਇਸ ਦੌਰਾਨ ਉਹਨਾਂ ਵੱਲੋਂ ਸੰਪਾਦਿਤ ਕੀਤਾ ਗਿਆ ਸਕੂਲੀ ਰਸਾਲਾ ਫੁਲਵਾੜੀ’ ਤੋਂ ਇਲਾਵਾ ਡਾ. ਆਗਿਆਜੀਤ ਸਿੰਘ ਦੀ ਪੁਸਤਕ ਦਾ ਲੋਕ ਅਰਪਣ ਵੀ ਕੀਤਾ ਗਿਆ।ਇਸ ਮੌਕੇ ਲੇਖਿਕਾ ਅਤੇ ਅਧਿਆਪਕਾ ਸਜਨੀ ਨੂੰ ਸਿੱਖਿਆ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਅਤੇ ਕੈਨੇਡਾ ਦੀ ਸਿੱਖਿਆ ਸੰਸਥਾ ਵੱਲੋਂ ਮਿਲੇ ਸਨਮਾਨ ਸਦਕਾ ਸਭਾ ਵੱਲੋਂ ਵੀ ਸਨਮਾਨਿਤ ਕੀਤਾ ਗਿਆ।
ਸਮਾਗਮ ਦੇ ਦੂਜੇ ਦੌਰ ਵਿਚ ਬਹੁਪੱਖੀ ਲੇਖਕ ਧਰਮ ਕੰਮੇਆਣਾ, ਡਾ. ਹਰਪ੍ਰੀਤ ਸਿੰਘ ਰਾਣਾ, ਨਿਰਮਲਾ ਗਰਗ,ਆਸ਼ਾ ਸ਼ਰਮਾ,ਕਹਾਣੀਕਾਰ ਬਾਬੂ ਸਿੰਘ ਰੈਹਲ, ਦਵਿੰਦਰ ਪਟਿਆਲਵੀ,ਸੁਖਦੇਵ ਸਿੰਘ ਚਾਹਲ, ਮਨਜੀਤ ਪੱਟੀ, ਤ੍ਰਿਲੋਕ ਸਿੰਘ ਢਿੱਲੋਂ,ਸੁਖਮਿੰਦਰ ਸਿੰਘ ਸੇਖੋਂ,ਪਰਮਿੰਦਰ ਕੌਰ ਅਮਨ,ਇੰਜੀਨੀਅਰ ਜੁਗਰਾਜ ਸਿੰਘ,ਅਮਰ ਗਰਗ ਕਲਮਦਾਨ ਧੂਰੀ,ਗੁਰਪ੍ਰੀਤ ਸਿੰਘ ਜਖਵਾਲੀ,ਹਰੀ ਸਿੰਘ ਚਮਕ, ਬਲਦੇਵ ਸਿੰਘ ਬਿੰਦਰਾ,ਸਤਨਾਮ ਸਿੰਘ ਮੱਟੂ,ਕੈਪਟਨ ਚਮਕੌਰ ਸਿੰਘ ਚਹਿਲ,ਨੈਬ ਸਿੰਘ ਬਦੇਸ਼ਾ,ਸਤੀਸ਼ ਵਿਦਰੋਹੀ,ਬਲਬੀਰ ਸਿੰਘ ਦਿਲਦਾਰ,ਬਲਵਿੰਦਰ ਸਿੰਘ ਭੱਟੀ,ਜੱਗਾ ਰੰਗੂਵਾਲ, ਰਵਿੰਦਰ ਸਿੰਘ ਰਵੀ,ਹਰਵਿੰਦਰ ਸਿੰਘ ਗ਼ੁਲਾਮ, ਛੱਜੂ ਰਾਮ ਮਿੱਤਲ, ਜੋਗੀ ਜੋਗਿੰਦਰ ਸਿੰਘ ਗਿੱਲ,ਕ੍ਰਿਸ਼ਨ ਲਾਲ ਧੀਮਾਨ, ਸ਼ਾਮ ਸਿੰਘ,ਰਾਜੇਸ਼ਵਰ ਕੁਮਾਰ,ਭੁਪਿੰਦਰ ਉਪਰਾਮ, ਆਦਿ ਨੇ ਵੰਨ ਸੁਵੰਨੀਆਂ ਲਿਖਤਾਂ ਪੜ੍ਹੀਆਂ।ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਬਹੁਪੱਖੀ ਲੇਖਿਕਾ ਪਵਨਜੀਤ ਕੌਰ,ਜੋਗਾ ਸਿੰਘ ਖੀਵਾ,ਭਗਵੰਤ ਸਿੰਘ,ਨਾਵਲਕਾਰ ਪੂਰਨ ਸਿੰਘ,ਕੁਲਵਿੰਦਰ ਕੁਮਾਰ ਬਹਾਦਰਗੜ੍ਹ, ਜਪਨੀਤ ਕੌਰ,ਕੁਲਦੀਪ ਪਟਿਆਲਵੀ,ਦਲ ਸਿੰਘ,ਜਗਵਿੰਦਰ ਸਿੰਘ ਜਰਗੀਆ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ।