ਟਾਂਡਾ ਦੇ ਪਰਿਵਾਰ ਦੀਆ ਲਾਸ਼ਾਂ ਇਕ ਬਾਗ ਵਿੱਚੋਂ  ਮਿਲੀਆ 4 ਜੀਆਂ ਦੀ ਹੋਈ ਮੌਤ

ਕੈਲੀਫੋਰਨੀਆ ਤੋ ਅਗਵਾ ਕੀਤਾ ਗਿਆ

ਟਾਂਡਾ ਦੇ ਹਰਸੀ ਪਿੰਡ ਨਾਲ ਸਬੰਧਿਤ ਸੀ ਇਹ ਅਗਵਾ ਕੀਤਾ ਗਿਆ ਪਰਿਵਾਰ

(ਨਿਊਯਾਰਕ)— ਬੀਤੇਂ ਦਿਨ ਇਕ ਸਫਲ ਕਾਰੋਬਾਰੀ ਪਰਿਵਾਰ ਨੂੰ ਕੈਲੀਫੋਰਨੀਆ ਤੋ ਅਗਵਾ ਕੀਤਾ ਸੀ, ਜਿੰਨਾਂ ਦੀਆਂ ਲਾਸ਼ਾਂ ਅੱਜ ਇਕ ਖੇਤਾਂ ਵਿੱਚੋਂ ਮਿਲੀਆਂ ਹਨ।ਇਸ ਦੀ ਜਾਣਕਾਰੀ ਪੁਲਸ ਨੇ ਪ੍ਰੈੱਸ ਦੇ ਨਾਲ ਸਾਂਝੀ ਕੀਤੀ ਕੈਲੀਫੋਰਨੀਆ ਦੀ ਮਰਸਡ ਸ਼ੈਰਿਫ ਦੇ ਅਧਿਕਾਰੀਆਂ ਨੇ ਪ੍ਰੈਸ ਦੇ ਨਾਲ ਸਾਂਝੀ ਕੀਤੀ। ਜਾਣਕਾਰੀ ਅਨੁਸਾਰ ਉਹਨਾਂ ਇੱਕੋ ਹੀ ਪਰਿਵਾਰ ਦੀ ਇਕ  8 ਮਹੀਨਿਆਂ ਦੀ ਬੱਚੀ ਜਿਸ ਦਾ ਨਾਂ  ਅਰੂਹੀ ਢੇਰੀ, ਅਤੇ ਉਸ ਦੇ ਮਾਤਾ ਜਸਲੀਨ ਕੌਰ (27), ਪਿਤਾ ਜਸਦੀਪ ਸਿੰਘ (36) ਅਤੇ ਉਸ ਦੇ ਤਾਇਆ ਅਮਨਦੀਪ ਸਿੰਘ (39) ਦੀ ਮੌਤ ਦੇ ਬਾਰੇ ਸਥਾਨਕ ਪੁਲਿਸ ਨੇ ਪੁਸ਼ਟੀ ਕਰ ਦਿੱਤੀ ਹੈ।ਪੁਲਿਸ ਨੇ ਦੱਸਿਆ ਕਿ ਇੰਨਾਂ ਦੀਆ ਲਾਸ਼ਾਂ ਇਕ ਬਾਗ ਵਿੱਚੋ ਬਰਾਮਦ ਕੀਤੀਆਂ ਗਈਆਂ ਹਨ।