ਸ੍ਰ ਸੁਰਿੰਦਰ ਮੋਹਨ ਸਿੰਘ ਸਵਰਗਵਾਸ

ਲੋਕ ਸੰਪਰਕ ਵਿਭਾਗ ਪੰਜਾਬ ਦੇ ਸੇਵਾ ਮੁਕਤ ਡਿਪਟੀ ਡਾਇਰੈਕਟਰ ਸ੍ਰ.ਸੁਰਿੰਦਰ ਮੋਹਨ ਸਿੰਘ ਅੱਜ ਆਸਟਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਸਵਰਗਵਾਸ ਹੋ ਗਏ ਹਨ। ਉਹ 77 ਸਾਲ ਦੇ ਸਨ। ਅਜੇ 27 ਸਤੰਬਰ ਨੂੰ ਹੀ ਉਨ੍ਹਾਂ ਦਾ ਜਨਮ ਦਿਨ ਸੀ। ਉਹ ਪਟਿਆਲਾ ਸਮੇਤ ਕਈ ਜਿਲ੍ਹਿਆਂ ਦੇ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਰਹੇ ਸਨ। ਚੰਡੀਗੜ੍ਹ ਪ੍ਰਸ਼ਾਸ਼ਨ ਵਿੱਚ ਵੀ ਉਨ੍ਹਾਂ ਲੋਕ ਸੰਪਰਕ ਅਧਿਕਾਰੀ ਦੇ ਤੌਰ ‘ਤੇ ਸੇਵਾਵਾਂ ਨਿਭਾਈਆਂ ਸਨ। ਉਹ ਇਕ ਸੁਲਝੇ ਹੋਏ ਤਜਰਬੇਕਾਰ ਅਧਿਕਾਰੀ ਸਨ। ਉਨ੍ਹਾਂ ਦਾ ਸਸਕਾਰ ਸਿਡਨੀ ਵਿਖੇ ਉਨ੍ਹਾਂ ਦੇ ਸਪੁੱਤਰ ਕੁਸ਼ਲਮੋਹਨ ਸਿੰਘ ਦੇ ਕੈਨੇਡਾ ਤੋਂ ਪਹੁੰਚਣ ‘ਤੇ ਹੀ ਕੀਤਾ ਜਾਵੇਗਾ। ਉਹ ਆਪਣੇ ਪਿਛੇ ਪਤਨੀ ਸ਼੍ਰੀਮਤੀ ਸੁਰਿੰਦਰ ਕੌਰ, ਦੋ ਸਪੁੱਤਰ ਜਸਮੋਹਨ ਸਿੰਘ ਆਸਟਰੇਲੀਆ, ਕੁਸ਼ਲਮੋਹਨ ਸਿੰਘ ਕੈਨੇਡਾ ਅਤੇ ਪੋਤਰੇ ਪੋਤਰੀਆਂ ਛੱਡ ਗਏ ਹਨ। ਜਿਲ੍ਹਾ ਲੋਕ ਸੰਪਰਕ ਵਿਭਾਗ ਪਟਿਆਲਾ ਅਤੇ ਪਟਿਆਲਾ ਸਥਿਤ ਲੋਕ ਸੰਪਰਕ ਵਿਭਾਗ ਦੇ ਸੇਵਾ ਮੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇਕ ਸ਼ੋਕ ਸੰਦੇਸ਼ ਵਿੱਚ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਪਰਿਵਾਰ ਦੇ ਦੁੱਖ ਵਿੱਚ ਲੋਕ ਸੰਪਰਕ ਵਿਭਾਗ ਸ਼ਾਮਲ ਹੈ। ਉਨ੍ਹਾਂ ਦੇ ਜਾਣ ਨਾਲ ਵਿਭਾਗ ਅਤੇ ਸੇਵਾ ਮੁਕਤ ਅਧਿਕਾਰੀਆਂ ‘ਤੇ ਕਰਮਚਾਰੀਆਂ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ਅਤੇ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਅਤੇ ਸ਼ਾਂਤੀ ਪ੍ਰਦਾਨ ਕਰੇ।

(ਜਿਲ੍ਹਾ ਲੋਕ ਸੰਪਰਕ ਪਟਿਆਲਾ ਦਾ ਸੇਵਾ ਮੁਕਤ ਸਮੂਹ ਸਟਾਫ)