ਅਡੀਲੇਡ ਦੇ ਕ੍ਰਿਸਟੀਜ਼ ਬੀਚ ਖੇਤਰ ਵਿੱਚ ਆਪਣੇ ਹੀ ਘਰ ਵਿੱਚੋਂ ਦੋ ਸਕੇ ਭਰਾ (ਪੀਟਰ ਵੁਡਫੋਰਡ -12 ਸਾਲ ਅਤੇ ਡੇਵਿਡ ਵੁਡਫੋਰਡ 9 ਸਾਲ) ਬੀਤੇ ਮੰਗਲਵਾਰ (20 ਸਤੰਬਰ) ਤੋਂ ਲਾਪਤਾ ਹਨ ਅਤੇ ਪੁਲਿਸ ਨੇ ਇਸ ਬਾਰੇ ਵਿੱਚ ਜਨਤਕ ਤੌਰ ਤੇ ਅਪੀਲ ਜਾਰੀ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਨ੍ਹਾਂ ਬੱਚਿਆਂ ਬਾਰੇ ਕੋਈ ਸੂਚਨਾ ਹੋਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।
ਇਨ੍ਹਾਂ ਬੱਚਿਆਂ ਨੂੰ 20 ਸੰਤਬਰ ਸ਼ਾਮ ਦੇ 5:15 ਵਜੇ ਆਪਣੇ ਘਰ ਦੇ ਨਜ਼ਦੀਕ ਹੀ ਬੀ.ਐਮ.ਐਕਸ ਬਾਈਕ ਚਲਾਉਂਦੇ ਦੇਖਿਆ ਗਿਆ ਸੀ।
ਪੀਟਰ ਦਾ ਕੱਦ 150 ਸ.ਮ. ਲੰਬਾ ਹੈ ਅਤੇ ਉਹ ਪਤਲੇ ਸਰੀਰ ਵਾਲਾ ਹੈ ਅਤੇ ਉਸ ਦੇ ਸਿਰੇ ਦੇ ਕਾਲੇ ਵਾਲ ਹਨ। ਉਸਨੇ ਨੀਲੇ ਰੰਗ ਦੀ ਜ਼ਿਪ ਵਾਲੀ ਜੈਕਟ ਪਾਈ ਹੈ, ਡਾਰਕ ਰੰਗ ਦੀ ਪੈਂਟ ਅਤੇ ਸਫੈਦ ਰੰਗ ਦੇ ਐਨ.ਬੀ.ਐਲ. ਬੂਟ ਪਾਏ ਹੋਏ ਹਨ।
ਡੇਵਿਡ ਜੋ ਕਿ 145 ਸ.ਮ. ਲੰਬਾ ਹੈ, ਉਸਦਾ ਤਕਰੀਬਨ 40 ਕਿਲੋ ਭਾਰ ਹੈ। ਉਸਦੇ ਸਿਰ ਦੇ ਵਾਰ ਘੁੰਗਰਾਲੇ ਹਨ ਅਤੇ ਅੱਖਾਂ ਭੂਰੀਆਂ ਹਨ। ਉਸਨੇ ਨੀਲੇ ਰੰਗ ਦੇ ਸਕੂਲ ਵਾਲੇ ਜੰਪਰ, ਪੈਂਟ (ਨੀਲੇ ਰੰਗ) ਅਤੇ ਬੂਟ ਪਾਏ ਹਨ।
ਪੁਲਿਸ ਨੂੰ ਇਤਲਾਹ ਕਰਨ ਵਾਸਤੇ 131 444 ਨੰਬਰ ਉਪਰ ਸੂਚਨਾ ਦਿੱਤੀ ਜਾ ਸਕਦੀ ਹੈ।