ਦੇਸੀ ਸਵੈਗ ਪਰੋਡਕਸ਼ਨ ਵੱਲੋਂ ਐਡੀਲੇਡ ਦਿਵਾਲੀ ਮੇਲਾ -2 ਅਕਤੂਬਰ ਨੂੰ

ਪੰਜਾਬੀ ਸਭਿਆਚਾਰ ਨੂੰ ਦਰਸਾਉਂਦੇ ਅਤੇ ਇਸ ਸਾਲ ਦਿਵਾਲੀ ਦੇ ਮੋਕੇ ਤੇ ਦੇਸੀ ਸਵੈਗ ਪਰੋਡਕਸ਼ਨ ਆਸਟ੍ਰੇਲੀਆ ਵੱਲੋਂ ‘ਐਡੀਲੇਡ ਦਿਵਾਲੀ ਮੇਲਾ’ ਕਰਵਾਇਆ ਜਾ ਰਿਹਾ ਹੈ ਜੋ ਕਿ ਸਥਾਨਕ ਸੇਂਟ ਸਾਵਾ ਸਰਬੀਅਨ ਆਰਥੋਡੋਕਸ ਚਰਚ (675-677 ਪੋਰਟ ਰੋਡ ਵੁੱਡ ਵਿਲੇ ਪਾਰਕ, ਦੱਖਣੀ ਆਸਟ੍ਰੇਲੀਆ 5011) ਵਿਖੇ 2 ਅਕਤੂਬਰ ਦਿਨ ਐਤਵਾਰ ਨੂੰ ਲੱਗੇਗਾ। ਮੇਲੇ ਦਾ ਸਮਾਂ ਦੁਪਹਿਰ 12 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਹੋਵੇਗਾ।
ਇਸ ਬਾਰੇ ਜਾਣਕਾਰੀ ਦਿੰਦਿਆਂ, ਕਰਮਜੀਤ ਚਾਹਲ ਨੇ ਦੱਸਿਆ ਕਿ ਮੇਲੇ ਵਿੱਚ ਸਭਿਆਚਾਰਕ ਗਤੀਵਿਧੀਆਂ ਜਿਵੇਂ ਕਿ ਗਿੱਧਾ, ਭੰਗੜਾ ਆਦਿ ਦੇ ਨਾਲ ਨਾਲ ਖਾਣ ਪੀਣ ਦੀਆਂ ਸਟਾਲਾਂ, ਜ਼ੇਵਰਾਤਾਂ ਦੀਆਂ ਦੁਕਾਨਾਂ, ਮੇਹੰਦੀ ਦੀਆਂ ਦੁਕਾਨਾਂ, ਬੱਚਿਆਂ ਵਾਸਤੇ ਫੇਸ ਪੇਂਟਿੰਗ, ਫਨ ਐਕਟੀਵਿਟੀਆਂ, ਮਹਿਮਾਨਾਂ ਆਦਿ ਲਈ ਕਈ ਤਰ੍ਹਾਂ ਦੇ ਇਨਾਮਾਂ ਦਾ ਇੰਤਜ਼ਾਮ, ਬਾਲੀਵੁੱਡ ਡਾਂਸ ਅਤੇ ਹੋਰ ਵੀ ਬਹੁਤ ਸਾਰੀਆਂ ਗਤੀਵਿਧੀਆਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਜੋ ਕਿ ਸ਼ਿਰਕਤ ਕਰਨ ਵਾਲਿਆਂ ਦਾ ਦਿਲ ਲਗਾਈ ਰੱਖੇਗਾ ਅਤੇ ਪੰਜਾਬੀ ਸਭਿਆਚਾਰ ਦਾ ਵੀ ਮੁਜ਼ਾਹਰਾ ਕਰੇਗਾ।

ਇਸ ਮੇਲੇ ਦੀ ਖਾਸ ਗੱਲ ਇਹ ਵੀ ਹੈ ਕਿ ਇਸ ਦੇ ਬਾਜ਼ਾਰ ਵਿੱਚ ਸਥਾਨਕ ਛੋਟੇ ਬਿਜਸਨ ਵਾਲਿਆਂ ਦਾ ਬਹੁਤ ਵੱਡਾ ਇੱਕ ਆਰਜ਼ੀ ਬਾਜ਼ਾਰ ਲਗਾਇਆ ਜਾ ਰਿਹਾ ਹੈ ਜਿੱਥੇ ਕਿ ਲੋਕ ਖਰੀਦਦਾਰੀ ਕਰ ਸਕਣਗੇ।
ਸਭਿਆਚਾਰਕ ਗਤੀਵਿਧੀਆਂ ਦੌਰਾਨ ਨਿਰਵੈਰ ਪੰਨੂ ਅਤੇ ਦਰਸ਼ਨ ਲੱਖੇਵਾਲਾ ਆਪਣੀਆਂ ਅਦਾਕਾਰੀਆਂ ਅਤੇ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।

ਮੇਲੇ ਵਿੱਚ ਸਟੇਜ ਉਪਰ ਹੋਸਟ ਦੀ ਭੂਮਿਕਾ ਜਗਰੂਪ ਬੁੱਟਰ ਨਿਭਾਉਣਗੇ ਅਤੇ ਡਾ. ਮਨਦੀਪ ਕੌਰ ਢੀਂਡਸਾ ਉਨ੍ਹਾਂ ਦਾ ਸਾਥ ਦੇਣਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਸਭਿਆਚਾਰਕ ਮੇਲਾ ਹੋਣ ਕਰਕੇ ਇਸ ਮੇਲੇ ਦੌਰਾਨ ਸ਼ਰਾਬ ਜਾਂ ਹੋਰ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਕਰਨ ਦੀ ਮਨਾਹੀ ਹੈ।
10 ਸਾਲ ਤੋਂ ਥੱਲੇ ਦੀ ਉਮਰ ਦੇ ਬੱਚਿਆਂ ਲਈ ਕੋਈ ਐਂਟਰੀ ਫੀਸ ਨਹੀਂ ਹੈ। ਇਸਤੋਂ ਇਲਾਵਾ ਐਂਟਰੀ ਫੀਸ ਲਈ 25 ਆਸਟ੍ਰੇਲੀਆਈ ਡਾਲਰ ਰੱਖੇ ਗਏ ਹਨ। ਟਿਕਟਾਂ ਦੀ ਬੁਕਿੰਗ ਲਈ www.premiertickets.co ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।
ਜ਼ਿਆਦਾ ਜਾਣਕਾਰੀ ਲਈ ਅਤੇ ਹੋਰ ਸਪਾਂਸਰਸ਼ਿਪ ਜਾਂ ਦੁਕਾਨਾਂ ਆਦਿ ਬਾਰੇ ਜਾਣਕਾਰੀ ਵਾਸਤੇ desiswagp@gmail.co ਤੇ ਈਮੇਲ ਭੇਜੀ ਜਾ ਸਕਦੀ ਹੈ ਅਤੇ ਜਾਂ ਫੇਰ ਕਰਮਜੀਤ ਚਾਹਲ (0468 308 681); ਬਲਜੀਤ ਬਾਸਲ (0449 135 524); ਜਗਦੀਪ ਭੰਗੂ (0437 136 540); ਤੇ ਜਾਂ ਫੇਰ ਜਸਪ੍ਰੀਤ ਭੰਗੂ (0448 198 726) ਤੇ ਸੰਪਰਕ ਕੀਤਾ ਜਾ ਸਕਦਾ ਹੈ।