ਆਗਮਨ ਪੁਰਬ ਦੀ ਖੁਸ਼ੀ ਵਿੱਚ ਫਲ-ਫਰੂਟ ਦਾ ਵੀ ਦੋ ਦਿਨ ਚੱਲਿਆ ਖੂਬ ਲੰਗਰ
(ਫਰੀਦਕੋਟ) :- ਨੇੜਲੇ ਪਿੰਡ ਕੋਹਾਰਵਾਲਾ ਦੀ ਸੰਗਤ ਨੇ ਬਾਬਾ ਫਰੀਦ ਆਗਮਨ ਪੁਰਬ ਦੀ ਖੁਸ਼ੀ ਵਿੱਚ 1,21,000 ਰੁਪਏ ਦੀ ਸੇਵਾ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਜੇਰੇ ਇਲਾਜ ਕੈਂਸਰ ਪੀੜਤਾਂ ਸਮੇਤ 40 ਤੋਂ ਵੱਧ ਹੋਰ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵਾਸਤੇ ਨਗਦ 2-2 ਹਜਾਰ ਰੁਪਏ ਦੀ ਮੱਦਦ ਕੀਤੀ। ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਦੱਸਿਆ ਕਿ ਪਿੰਡ ਕੋਹਾਰਵਾਲਾ ਦੀ ਸੰਗਤ ਨੇ ਆਗਮਨ ਪੁਰਬ ਦੀ ਖੁਸ਼ੀ ਵਿੱਚ ਇਕ ਦਿਨ ਹਸਪਤਾਲ ਵਿੱਚ ਆਉਣ ਵਾਲੇ ਸਾਰੇ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਨੂੰ ਵੰਡਣ ਦੀ ਮਨਸ਼ਾ ਨਾਲ ਕੇਲਿਆਂ ਦਾ ਲੰਗਰ ਲਾਇਆ ਤੇ ਦੂਜੇ ਦਿਨ 12,000 ਰੁਪਏ ਦੇ ਸੇਬ ਖਰੀਦ ਕੇ ਹਸਪਤਾਲ ਵਿੱਚ ਜੇਰੇ ਇਲਾਜ ਸਾਰੇ ਵਾਰਡਾਂ ਵਿੱਚ ਮਰੀਜ਼ਾਂ ਨੂੰ ਸੇਬ ਵੰਡ ਕੇ ਖੁਸ਼ੀ ਸਾਂਝੀ ਕੀਤੀ। ਸਮੁੱਚੀ ਸੰਗਤ ਦਾ ਸੁਸਾਇਟੀ ਵੱਲੋਂ ਸਨਮਾਨ ਕਰਦਿਆਂ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਉਕਤ ਸੰਗਤ ਸਮੇਤ ਐੱਨਆਰਆਈ ਵੀਰ-ਭੈਣਾ ਦਾ ਵੀ ਉਚੇਚੇ ਤੌਰ ‘ਤੇ ਧੰਨਵਾਦ ਕੀਤਾ। ਰਾਜਪਾਲ ਸਿੰਘ ਅਤੇ ਹਰਜੀਤ ਸਿੰਘ ਨੇ ਦੱਸਿਆ ਕਿ ਭਾਵੇਂ ਸਾਡੇ ਪਿੰਡ ਦੀ ਲੰਗਰ ਲਾਉਣ ਦੀ ਪ੍ਰੰਪਰਾ ਬਹੁਤ ਲੰਮੇ ਸਮੇਂ ਤੋਂ ਜਾਰੀ ਹੈ ਤੇ ਹਰ ਤਰਾਂ ਦੇ ਮੇਲਿਆਂ ਉੱਪਰ ਸੰਗਤ ਵਲੋਂ ਅਕਸਰ ਭਾਂਤ-ਭਾਂਤ ਦੇ ਲੰਗਰ ਲਾਏ ਜਾਂਦੇ ਹਨ ਪਰ ਹਸਪਤਾਲ ਵਿੱਚ ਜੇਰੇ ਇਲਾਜ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਲਈ ਫਲ-ਫਰੂਟ ਸਮੇਤ ਨਗਦ ਰਾਸ਼ੀ ਦੇ ਲਾਏ ਲੰਗਰ ਨਾਲ ਉਹਨਾਂ ਨੂੰ ਦਿਲੀ ਖੁਸ਼ੀ ਹੋਈ ਹੈ। ਪਿੰਡ ਕੋਹਾਰਵਾਲਾ ਦੀ ਸਮੁੱਚੀ ਸੰਗਤ ਵਿੱਚ ਸ਼ਾਮਲ ਰਾਜਪਾਲ ਸਿੰਘ, ਹਰਜੀਤ ਸਿੰਘ, ਕਰਨ ਸਿੰਘ, ਗੁਰਪ੍ਰੀਤ ਸਿੰਘ ਕਾਕਾ, ਡਾ. ਭੂਰਾ ਸਿੰਘ, ਅੰਗਦ ਸਿੰਘ, ਜਗਸੀਰ ਸਿੰਘ, ਕਮਲ ਸਿੰਘ ਸੰਧੂ, ਸੁਖਜਿੰਦਰ ਸਿੰਘ ਬਰਾੜ, ਗੁਰਜੀਤ ਸਿੰਘ, ਜਸ਼ਨਦੀਪ ਸਿੰਘ, ਹਰਪ੍ਰੀਤ ਸਿੰਘ, ਪਾਲ ਸਿੰਘ, ਬਲਵਿੰਦਰ ਸਿੰਘ, ਸੁਖਚੈਨ ਸਿੰਘ, ਮਨਸੋਹਲ ਸਿੰਘ ਆਦਿ ਦਾ ਸਨਮਾਨ ਕਰਨ ਵਾਲਿਆਂ ਵਿੱਚ ਗੁਰਪ੍ਰੀਤ ਸਿੰਘ ਚੰਦਬਾਜਾ ਸਮੇਤ ਮੱਘਰ ਸਿੰਘ, ਹਰਵਿੰਦਰ ਸਿੰਘ, ਡਾ. ਗੁਰਿੰਦਰਮੋਹਨ ਸਿੰਘ, ਦਲੇਰ ਸਿੰਘ ਡੋਡ, ਹਰੀਸ਼ ਵਰਮਾ, ਸੁਖਵਿੰਦਰ ਸਿੰਘ ਅਤੇ ਜਗਤਾਰ ਸਿੰਘ ਆਦਿ ਵੀ ਸ਼ਾਮਲ ਹਨ।