ਨਿਊ ਸਾਊਥ ਵੇਲਜ਼ ਦੇ ਸਰਵਿਸ ਸਟੇਸ਼ਨ ਤੇ ਹਥਿਆਰਬੰਦ ਅਪਰਾਧੀਆਂ ਵੱਲੋਂ ਲੁੱਟ

ਪੁਲਿਸ ਵੱਲੋਂ ਫੋਟੋ ਰਿਲੀਜ਼

ਬੀਤੇ ਦਿਨ, ਪੋਰਟ ਮੈਕੁਐਰੀ ਵਿਖੇ ਇੱਕ ਸਰਵਿਸ ਸਟੇਸ਼ਨ ਉਪਰ ਹਥਿਆਰਬੰਦ ਵਿਅਕਤੀ ਵੱਲੋਂ ਕੀਤੀ ਗਈ ਲੁੱਟ-ਖੋਹ ਦੇ ਮਾਮਲੇ ਤਹਿਤ, ਪੁਲਿਸ ਨੇ ਅਪਰਾਧੀ ਵਿਅਕਤੀ ਦੀ ਸੀ.ਸੀ.ਟੀ.ਵੀ. ਫੁਟੇਜ ਰਾਹੀਂ ਮਿਲੀ ਇੱਕ ਫੋਟੋ ਰਿਲੀਜ਼ ਕਰਦਿਆਂ ਜਨਤਕ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਇਸ ਵਿਅਕਤੀ ਬਾਰੇ ਕੋਈ ਜਾਣਕਾਰੀ ਰੱਖਦਾ ਹੋਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੇ ਤਾਂ ਜੋ ਅਜਿਹੇ ਅਪਰਾਧਾਂ ਅਤੇ ਅਪਰਾਧੀਆਂ ਉਪਰ ਸ਼ਿਕੰਜਾ ਕੱਸਿਆ ਜਾ ਸਕੇ।
ਪੁਲਿਸ ਅਨੁਸਾਰ, ਬੀਤੇ ਕੱਲ, ਸੋਮਵਾਰ ਨੂੰ ਤੜਕੇ ਸਵੇਰੇ 3:20 ਵਜੇ ਉਕਤ ਅਪਰਾਧੀ, ਲੋਰਡ ਸਟ੍ਰੀਟ ਵਿਖੇ ਸਰਵਿਸ ਸਟੇਸ਼ਨ ਵਿੱਚ ਦਾਖਲ ਹੋਇਆ ਅਤੇ ਉਥੋਂ ਦੇ ਕਰਮਚਾਰੀ ਨੂੰ ਹਥਿਆਰ ਦਿਖਾ ਕੇ ਸਾਰੀ ਨਕਦੀ ਆਦਿ ਲੁੱਟ ਕੇ ਲੈ ਗਿਆ।
ਉਕਤ ਵਿਅਕਤੀ ਯੂਰੋਪ ਦੇ ਲੋਕਾਂ ਵਾਲੀ ਦਿਖ ਵਾਲਾ ਹੈ ਅਤੇ 40ਵਿਆਂ ਸਾਲਾਂ ਦਾ ਤਕੜੀ ਸਿਹਤ ਵਾਲਾ ਵਿਅਕਤੀ ਹੈ।
ਜੇਕਰ ਕਿਸੇ ਨੇ ਪੁਲਿਸ ਨੂੰ ਕੋਈ ਸੂਚਨਾ ਦੇਣੀ ਹੋਵੇ ਤਾਂ ਉਹ ਪੋਰਟ ਮੈਕੁਐਰੀ ਦੇ ਪੁਲਿਸ ਸਟੇਸ਼ਨ ਤੇ ਜਾ ਕੇ ਇਤਲਾਹ ਦੇ ਸਕਦੇ ਹਨ ਅਤੇ ਜਾਂ ਫੇਰ ਕ੍ਰਾਇਮ ਸਟੋਪਰਾਂ ਨੂੰ ਇਹ ਜਾਣਕਾਰੀ 1800 333 000 ਤੇ ਕਾਲ ਕਰਕੇ ਵੀ ਦਿੱਤੀ ਜਾ ਸਕਦੀ ਹੈ।