ਅੱਜ ਦਾ ਦਿਹਾੜਾ -ਵਿਲਿਅਮ ਟੈਰਿਲ ਹੋਇਆ ਸੀ ਲਾਪਤਾ -ਭੇਦ ਹਾਲੇ ਵੀ ਬਰਕਰਾਰ

ਅੱਜ ਦੇ ਦਿਨ, ਯਾਨੀ ਕਿ 12 ਸਤੰਬਰ 2014 ਨੂੰ ਮਹਿਜ਼ 3 ਸਾਲਾਂ ਦਾ ਮਾਸੂਮ -ਵਿਲਿਅਮ ਟੈਰਿਲ, ਜੋ ਕਿ ਨਿਊ ਸਾਊਥ ਵੇਲਜ਼ ਦੇ ਕੈਂਡਲ ਕਸਬੇ ਦੇ ਬੈਨਾਰੂਨ ਡ੍ਰਾਇਵ ਦੇ ਇੱਕ ਘਰ ਵਿੱਚੋਂ ਲਾਪਤਾ ਹੋ ਗਿਆ ਸੀ, ਅਤੇ ਉਸਦੀ ਗੁੰਮਸ਼ੁਦਗੀ ਹਾਲੇ ਵੀ ਇੱਕ ਅਣਸੁਲਝਿਆ ਰਹੱਸ ਹੀ ਬਣੀ ਹੋਈ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਕਾਫੀ ਕਦਮ ਚੁੱਕੇ ਸਨ, ਅਤੇ ਬੱਚੇ ਦੀ ਤਲਾਸ਼ ਵਿੱਚ ਜ਼ਮੀਨ ਦੀ ਖੁਦਾਈ ਤੱਕ ਵੀ ਕਰ ਦਿੱਤੀ ਸੀ, ਪਰੰਤੂ ਹਾਲੇ ਤੱਕ ਵੀ ਪੁਲਿਸ ਦੇ ਹੱਥ ਕੋਈ ਸੁਰਾਗ ਨਹੀਂ ਲੱਗ ਸਕਿਆ ਅਤੇ ਬੱਚੇ ਦੀ ਗੁੰਮਸ਼ੁਦਗੀ -ਇੱਕ ਬੁਝਾਰਤ ਹੀ ਬਣੀ ਹੋਈ ਹੈ।
ਜ਼ਿਕਰਯੋਗ ਹੈ ਕਿ ਪੁਲਿਸ ਨੇ ਇਸ ਬਾਬਤ ਮਾਮਲੇ ਦੀ ਗੁੱਥੀ ਨੂੰ ਸੁਲਝਾਉਣ ਵਾਸਤੇ ਕਿਸੇ ਤਰ੍ਹਾਂ ਦੀ ਕੋਈ ਵੀ ਮਦਦ ਜਿਸ ਨਾਲ ਕਿ ਉਕਤ ਮਾਸੂਮ ਬਾਰੇ ਕੁੱਝ ਪਤਾ ਲੱਗ ਸਕੇ, ਲਈ 1 ਮਿਲੀਅਨ ਡਾਲਰਾਂ ਦੇ ਇਨਾਮ ਦੀ ਘੋਸ਼ਣਾ ਵੀ ਕੀਤੀ ਹੋਈ ਹੈ -ਪਰੰਤੂ ਹਾਲੇ ਤੱਕ ਕੁੱਝ ਵੀ ਥਹੁ-ਪਤਾ ਮਿਲਣ ਦਾ ਰਾਹ ਨਹੀਂ ਦਿਖਾਈ ਦੇ ਰਿਹਾ ਹੈ।