(ਨਿਊਯਾਰਕ)— ਸਟੈਂਡਅੱਪ ਫਨੀਮੈਨ, ਜੋ ਨਿੱਕੇਲੋਡੀਓਨ ਦੇ “ਦੈਟ ਗਰਲ ਲੇ ਲੇ” ਦਾ ਪ੍ਰਦਰਸ਼ਨ ਕਰਨ ਵਾਲਾ ਇਕ ਮਹਾਨ ਕਮੈਡੀਅਨ ਸੀ ਅਤੇ ਉਹ “ਫੁੱਲਰ ਹਾਊਸ” ਰੀਬੂਟ ‘ਤੇ ਇੱਕ ਨਿਰਮਾਤਾ ਵਜੋਂ ਵੀ ਕੰਮ ਕਰਦਾ ਸੀ, ਬੀਤੇਂ ਦਿਨ ਉਸ ਦੇ ਆਪਣੇ ਘਰ ਵਿੱਚ “ਕੁਦਰਤੀ ਕਾਰਨਾਂ ਕਰਕੇ” ਉਸ ਦੀ ਮੌਤ ਹੋ ਗਈ, ਇਸ ਦਾ ਪ੍ਰਗਟਾਵਾ ਉਸਦੇ ਪਰਿਵਾਰ ਨੇ ਐਲਾਨ ਕੀਤਾ। “ਪੇਸ ਯਾ ਸੈਲਫ” ਸਿਰਲੇਖ ਵਾਲੇ ਕਾਮੇਡੀ ਡੇਵਿਡ ਏ. ਅਰਨੋਲਡ ਜੋ ਰਾਸ਼ਟਰੀ ਕਾਮੇਡੀ ਵਜੋਂ ਜਾਣਿਆ ਜਾਂਦਾ ਸੀ ਆਪਣੇ ਟਵੀਟਰ ਪੇਜ ਤੇ ਟਵੀਟ ਕਰਕੇ ਲਿਖਿਆ ਹੈ ਕਿ ਅਸੀਂ ਆਪਣੇ ਪਤੀ, ਪਿਤਾ, ਭਰਾ ਅਤੇ ਦੋਸਤ ਡੇਵਿਡ ਏ. ਅਰਨੋਲਡ ਦੇ ਬੇਵਕਤੀ ਦੇਹਾਂਤ ਦੀ ਪੁਸ਼ਟੀ ਕਰਦੇ ਹਾਂ, ”ਅਤੇ ਡੇਵਿਡ ਦਾ ਬੀਤੇਂ ਦਿਨ ਆਪਣੇ ਘਰ ਵਿੱਚ ਸ਼ਾਂਤੀ ਨਾਲ ਦੇਹਾਂਤ ਹੋ ਗਿਆ ਅਤੇ ਡਾਕਟਰਾਂ ਨੇ ਕੁਦਰਤੀ ਕਾਰਨਾਂ ਕਰਕੇ ਮੌਤ ਦਾ ਫੈਸਲਾ ਕੀਤਾ ਹੈ।ਉਸ ਨੇ ਆਪਣੀ ਮੌਤ ਤੋਂ ਸਿਰਫ਼ ਇੱਕ ਹਫ਼ਤਾ ਪਹਿਲਾਂ, ਆਰਨੋਲਡ ਨੇ ਆਪਣੇ ਚਮਕਦਾਰ ਕਾਮੇਡੀ ਕੈਰੀਅਰ ਬਾਰੇ ਪੋਸਟ ਸਾਂਝੀ ਕੀਤੀ ਸੀ। ਅਰਨੋਲਡ ਨੇ ਪਿਛਲੇ 3 ਸਾਲਾਂ ਵਿੱਚ ਦੋ ਨੈੱਟਫਲਿਕਸ ਕਾਮੇਡੀ ਸਪੈਸ਼ਲਜ਼ ਦੀ ਮਸ਼ਹੂਰੀ ਵੀ ਕੀਤੀ। ਆਰਨਲਡ, ਜੋ ਅਮਰੀਕਾ ਦੇ ਓਹੀੳ ਰਾਜ ਤੋਂ ਸੀ, ਨੇ ਆਪਣੇ ਲੇਖਣੀ ਕੈਰੀਅਰ ਦੀ ਸ਼ੁਰੂਆਤ ਕੀਤੀ ਮਾਂਟਰੀਅਲ ਕਾਮੇਡੀ ਫੈਸਟੀਵਲ ਵਿੱਚ ਅਤੇ ਬਾਅਦ ਵਿੱਚ “Jamie Foxx Presents Laffapalooza” ਉੱਤੇ ਉਹ ਛਾਇਆ ਰਿਹਾ। ਉਸ ਨੇ ਕਾਮੇਡੀ ਵਿੱਚ ਨਕਸ਼ੇ ਉੱਤੇ ਆਪਣਾ ਨਾਮ ਦਰਜ ਕਰਨ ਤੋਂ ਬਾਅਦ, ਅਰਨੋਲਡ ਨੇ ਦੋ ਨੈੱਟਫਲਿਕਸ ਸਟੈਂਡਅੱਪ ਸਪੈਸ਼ਲ ਮਾਣਮੱਤੇ ਇਨਾਮ ਪ੍ਰਾਪਤ ਕੀਤੇ। ਅਰਨੋਲਡ ਨੂੰ ਨਿੱਕੇਲੋਡੀਓਨ ਦੇ ਹਿੱਟ ਸ਼ੋਅ “ਦੈਟ ਗਰਲ” ਦੇ ਨਿਰਮਾਤਾ ਅਤੇ ਕਾਰਜਕਾਰੀ ਨਿਰਮਾਤਾ ਵਜੋਂ ਵੀ ਜਾਣਿਆ ਜਾਂਦਾ ਹੈ।ਉਸਨੇ “ਫੁੱਲਰ ਹਾਊਸ” ਦੇ ਨਾਲ-ਨਾਲ “ਮੀਟ ਦ ਬ੍ਰਾਊਨਜ਼” ਅਤੇ “ਟਾਈਲਰ ਪੇਰੀਜ਼ ਹਾਊਸ ਆਫ ਪੇਨ” ‘ਤੇ ਲੇਖਕ ਅਤੇ ਨਿਰਮਾਤਾ ਵਜੋਂ ਵੀ ਕੰਮ ਕੀਤਾ। ਉਹ ਆਪਣੇ ਪਿੱਛੇ ਪਤਨੀ ਜੂਲੀ ਹਾਰਕਨੇਸ ਅਤੇ ਉਨ੍ਹਾਂ ਦੀਆਂ ਦੋ ਬੇਟੀਆਂ, ਐਨਾਗ੍ਰੇਸ ਅਤੇ ਐਸ਼ਲਿਨ ਹੈ। ਉਸ ਨੇ ਵੀ ਆਪਣੇ ਪਿਤਾ ਦੀ ਬੇਵਕਤੀ ਮੌਤ ਦੇ ਬਾਰੇ ਇੰਸਟਾਗ੍ਰਾਮ ‘ਤੇ ਉਸ ਦੀ ਕਾਮੇਡੀ ਸਕੈਚ ਦੀ ਇੱਕ ਕਲਿੱਪ ਪੋਸਟ ਕੀਤੀ। ਉਸਦੀ ਮੌਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਮਸ਼ਹੂਰ ਹਸਤੀਆਂ ਅਤੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ‘ਤੇ ਉਸ ਨੂੰ ਭਾਵ- ਭਿੰਨੀ ਨੂੰ ਸ਼ਰਧਾਂਜਲੀ ਦਿੱਤੀ ਹੈ।ਜਿੰਨਾਂ ਵਿੱਚ ਡੇਵਿਡ ਏ. ਅਰਨੋਲਡ ਦੇ ਦੇਹਾਂਤ ਦੀ ਖਬਰ ਸੁਣ ਕੇ ਬਹੁਤ ਦੁਖੀ ਹੋ ਗਏ। ਉਹ ਸਾਡੀ ਫੁਲਰ ਹਾਊਸ ਰਾਈਟਿੰਗ ਟੀਮ ਦਾ ਇੱਕ ਪਿਆਰਾ ਮੈਂਬਰ ਸੀ, ਸਭ ਤੋਂ ਮਜ਼ੇਦਾਰ ਕਾਮੇਡੀਅਨਾਂ ਵਿੱਚੋਂ ਇੱਕ ਸੀ।ਅਤੇ ਇਕ ਅਦਭੁਤ ਆਦਮੀ,” ਬ੍ਰਾਇਨ ਬੇਹਰ, ਇੱਕ ਟੀਵੀ ਲੇਖਕ, ਅਤੇ ਨਿਰਮਾਤਾ ਨੇ ਟਵੀਟ ਕੀਤਾ। ਉਸਦੀ ਯਾਦ ਸਾਡੇ ਦਿਲ ਚ’ ਸਦਾ ਹੀ ਰਹੇਗੀ।