ਰੈਸ਼ਲ ਮਿਲਰ ਮਾਮਲਾ -ਮਿਲਣਗੇ ਮੁਆਵਜ਼ੇ ਦੇ 650,000 ਡਾਲਰ

ਸਾਬਕਾ ਫੈਡਰਲ ਮੰਤਰਾਲੇ ਦੀ ਕਰਮਚਾਰੀ -ਰੈਸ਼ਲ ਮਿਲਰ ਨੇ, ਸਾਬਕਾ ਮੰਤਰੀ ਐਲਨ ਟੱਜ ਦੇ ਖ਼ਿਲਾਫ਼, ਸਰੀਰਕ ਅਤੇ ਮਾਨਸਿਕ ਸ਼ੋਸ਼ਦ ਦੇ ਦੋਸ਼ ਲਗਾਏ ਸਨ ਅਤੇ ਸਮੁੱਚੇ ਪਾਰਲੀਮੈਂਟ ਸਿਸਟਮ ਨੂੰ ਹੀ ਕਟਘਰੇ ਵਿੱਚ ਖੜ੍ਹਾ ਕਰ ਦਿੱਤਾ ਸੀ, ਵਾਸਤੇ ਹੁਣ ਮੁਆਵਜ਼ੇ ਦੇ ਐਲਾਨ ਹੋ ਚੁਕੇ ਹਨ ਅਤੇ ਮੁਆਵਜ਼ੇ ਦੇ ਤੌਰ ਤੇ ਹੁਣ ਰੈਸ਼ਲ ਨੂੰ 650,000 ਡਾਲਰ ਦਿੱਤੇ ਜਾਣਗੇ।
ਇਸ ਮੁਆਵਜ਼ੇ ਦੀ ਰਕਮ ਵਿੱਚ -ਰੈਸ਼ਲ ਦੀ ਕਈ ਤਰ੍ਹਾਂ ਦੇ ਨੁਕਸਾਨ ਹੋਏ, ਜਿਵੇਂ ਕਿ ਉਸਦੀ ਮਹੀਨਾਵਾਰ ਤਨਖਾਹ ਬੰਦ ਹੋਈ, ਉਸਨੂੰ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਝੱਲਣਾ ਪਿਆ, ਸਮਾਜ ਅੰਦਰ ਉਸ ਉਪਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ ਜਿਸ ਨਾਲ ਉਸਦੇ ਵੱਕਾਰ ਨੂੰ ਠੇਸ ਲੱਗੀ। ਇਸ ਤੋਂ ਇਲਾਵਾ ਇਸ ਮੁਆਵਜ਼ੇ ਦੀ ਰਕਮ ਵਿੱਚ ਮੈਡੀਕਲ ਅਤੇ ਕਾਨੂੰਨੀ ਸੇਵਾਵਾਂ ਦੇ ਖਰਚੇ ਵੀ ਸ਼ਾਮਿਲ ਹਨ।
ਰੈਸ਼ਲ ਨੇ ਕਿਸੇ ਤਰ੍ਹਾਂ ਦਾ ਕੋਈ ਵੀ ਗੁੱਪਤ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਇਸ ਬਾਰੇ ਸਭ ਨੂੰ ਦੱਸਣਾ ਚਾਹੁੰਦੇ ਸਨ ਅਤੇ ਆਗਾਹ ਕਰਨਾ ਚਾਹੁੰਦੇ ਸਨ ਕਿ ਦੇਸ਼ ਦੇ ਪਾਰਲੀਮੈਂਟ ਵਿੱਚ ਵੀ ਆਹ ਕੁੱਝ ਹੁੰਦਾ ਹੈ ਜਿਸ ਬਾਰੇ ਸਭ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਅਤੇ ਇਸ ਬਾਬਤ ਸਰਕਾਰਾਂ ਨੇ ਵੀ, ਪਾਰਲੀਮੈਂਟ ਦੇ ਅੰਦਰੂਨੀ ਬੁਨਿਆਦੀ ਢਾਂਚੇ ਨੂੰ ਦਰੁਸਤ ਕਰਨ ਵਾਸਤੇ ਕੁੱਝ ਕਦਮ ਚੁੱਕੇ ਹਨ ਜਿਸ ਨਾਲ ਅਜਿਹੀਆਂ ਘਟਨਾਵਾ ਨੂੰ ਭਵਿੱਖ ਵਿੱਚ ਵਾਪਰਨ ਤੋਂ ਰੋਕਿਆ ਜਾ ਸਕੇ।