ਅਵਤਾਰ ਸਿੰਘ ਬਰਾੜ ਯਾਦਗਾਰੀ ਟਰੱਸਟ ਵੱਲੋਂ ਡਾ. ਸੈਫ਼ੀ ਦੇ ਸੱਦੇ ‘ਤੇ ਬੂਟਿਆਂ ਦੀ ਕੀਤੀ ਗਈ ਸੇਵਾ

(ਫਰੀਦਕੋਟ) :- ਅਵਤਾਰ ਸਿੰਘ ਬਰਾੜ ਯਾਦਗਾਰੀ ਟਰੱਸਟ ਦੇ ਸੰਚਾਲਕ ਨਵਦੀਪ ਸਿੰਘ ਬੱਬੂ ਬਰਾੜ ਅਤੇ ਉਹਨਾਂ ਦੇ ਸਮਾਜਸੇਵੀ ਸਾਥੀ ਉਚੇਚੇ ਤੌਰ ‘ਤੇ ਬੂਟਿਆਂ ਦੀ ਸੇਵਾ ਕਰਨ ਲਈ ਫਰੀਦਕੋਟ ਜਿਲੇ ਦੇ ਪਿੰਡਾਂ ਪੱਕਾ ਅਤੇ ਮੋਰਾਂਵਾਲੀ ਪਹੁੰਚੇ। ਇਸ ਸੇਵਾ ਸਬੰਧੀ ਬੱਬੂ ਬਰਾੜ ਨੇ ਦੱਸਿਆ ਕਿ ਉਹ ਆਪਣੇ ਪਿਤਾ ਅਵਤਾਰ ਸਿੰਘ ਬਰਾੜ ਦੀ ਸੇਵਾ ਭਾਵਨਾ ਨੂੰ ਕਾਇਮ ਰੱਖਣ ਲਈ ਟਬੱਸਟ ਅਧੀਨ ਵੱਖ-ਵੱਖ ਸਮਾਜਸੇਵੀ ਕਾਰਜਾਂ ਦਾ ਸੰਚਾਲਨ ਕਰ ਰਹੇ ਹਨ। ਇਹਨਾਂ ਕਾਰਜਾਂ ‘ਚੋਂ ਹਰਿਆਵਲ ਦਾ ਮਿਸ਼ਨ ਮੁੱਖ ਰੱਖਿਆ ਗਿਆ ਹੈ। ਇਹਦੇ ਤਹਿਤ ਹਰ ਸਾਲ ਟਰੱਸਟ ਵੱਲੋਂ ਵੱਡੀ ਗਿਣਤੀ ‘ਚ ਬੂਟਿਆਂ ਦੀ ਸੇਵਾ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਅੱਜ ਪਿੰਡ ਪੱਕਾ ਅਤੇ ਮੋਰਾਂਵਾਲੀ ਵਿਖੇ ਇਹ ਸੇਵਾ ਕਰਨ ਲਈ ਇਲਾਕੇ ਦੇ ਮਾਣ ਲੇਖਕ ਡਾ. ਦੇਵਿੰਦਰ ਸੈਫ਼ੀ ਜੀ ਨੇ ਸੱਦਾ ਦਿੱਤਾ ਸੀ। ਉਹਨਾਂ ਦੇ ਵਿਦਿਆਰਥੀਆਂ ਅਤੇ ਪਿੰਡ ਦੇ ਲੋਕਾਂ ਨੂੰ ਇਹ ਬੂਟੇ ਵੰਡ ਕੇ, ਵਿਚਾਰਾਂ ਸਾਂਝੀਆਂ ਕਰਕੇ ਅਜੀਬ ਖੁਸ਼ੀ ਮਿਲੀ ਹੈ। ਇਸ ਸਮੇਂ ਵੱਖ-ਵੱਖ ਸੁਸਾਇਟੀਆਂ ਨੇ ਪ੍ਰਧਾਨ ਮੱਘਰ ਸਿੰਘ, ਰੋਟਰੀ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼ ਅਤੇ ਮੋਰਾਂਵਾਲੀ ਦੇ ਸਰਪੰਚ ਜਸਵੰਤ ਸਿੰਘ ਆਦਿ ਪਤਵੰਤੇ ਹਾਜ਼ਰ ਰਹੇ। ਪ੍ਰਿੰਸਦੀਪ, ਰਤਨਦੀਪ, ਜਸ਼ਨਪ੍ਰੀਤ, ਅਰਸ਼, ਗੋਬਿੰਦ, ਲਵਪ੍ਰੀਤ, ਮਨਪ੍ਰੀਤ ਮਾਨ, ਵਰਿੰਦਰ, ਜਸ਼ਨਦੀਪ, ਹਰਦਾਸ ਆਦਿ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਇਹ ਬੂਟੇ ਲਾਏ।