ਨਿਊ ਕਾਸਲ ਵਿਚਲੇ ਇੱਕ ਘਰ ਨੂੰ ਲੱਗੀ ਅੱਗ, ਇਮਾਰਤ ਗਿਰਨ ਦੇ ਖ਼ਦਸ਼ੇ

(ਨਿਊ ਸਾਊਥ ਵੇਲਜ਼) ਨਿਊ ਕਾਸਲ ਖੇਤਰ ਦੇ ਚਾਰਲਸਟਾਊਨ ਵਿਖੇ (ਫਰੇਜ਼ਰ ਪੈਰਡ) ਵਿਚ ਇੱਕ ਦੋ ਮੰਜ਼ਿਲਾ ਇਮਾਰਤ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ, ਭਾਰੀ ਨੁਕਸਾਨ ਹੋਇਆ ਹੈ ਅਤੇ ਹੁਣ ਤਾਂ ਅਧਿਕਾਰੀਆਂ ਅਤੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਇਮਾਰਤ ਹੁਣ ਗਿਰ ਹੀ ਜਾਵੇਗੀ।
ਅੱਗ ਬੁਝਾਊ ਕਰਮਚਾਰੀਆਂ ਨੇ 2 ਘੰਟਿਆਂ ਤੋਂ ਵੀ ਜ਼ਿਆਦਾ ਦੇ ਸਮੇਂ ਵਿੱਚ ਭਾਰੀ ਮੁਸ਼ੱਕਤ ਕਰਕੇ ਇਸ ਅੱਗ ਉਪਰ ਕਾਬੂ ਪਾਇਆ ਹੈ ਅਤੇ ਅੱਗ ਨੂੰ ਨਾਲ ਲੱਗਦੀਆਂ ਇਮਾਰਤਾਂ ਵਿੱਚ ਫੈਲਣ ਤੋਂ ਰੋਕ ਲਿਆ ਹੈ।