ਅੰਤਰ-ਰਾਸ਼ਟਰੀ ਕੋਕੀਨ ਦੀ ਸਮਗਲਰ ਪਹੁੰਚ ਐਡੀਲੇਡ…

2017 ਵਿੱਚ ਕੋਲੰਬੀਆ ਵਿੱਚ 30 ਸਾਲਾਂ ਦੀ ਹੋਈ ਸੀ ਸਜ਼ਾ….

ਕੋਕੀਨ ਦੀ ਸਮਗਲਰ ਜੋ ਕਿ ਸਾਲ 2017 ਵਿੱਚ 5.8 ਕਿਲੋ ਕੋਕੀਨ ਸਮੇਤ ਕੋਲੰਬੀਆ ਦੇ ਬੋਗਾਟਾ ਅੰਤਰ-ਰਾਸ਼ਟਰੀ ਹਵਾਈ ਅੱਡੇ ਉਪਰ ਪੁਲਿਸ ਵੱਲੋਂ ਫੜ੍ਹੀ ਗਈ ਸੀ, ਕੋਲੰਬੀਆ ਦੀ ਬੋਗੋਟਾ ਜੇਲ੍ਹ ਵਿੱਚ ਕੈਦ ਕੱਟਣ ਤੋਂ ਬਾਅਦ, ਕੈਸੀ ਸੇਨਜ਼ਬਰੀ ਜਿਸ ਨੂੰ ਕਿ ‘ਕੋਕੀਨ ਕੈਸੀ’ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ, ਹੁਣ ਐਡੀਲੇਡ ਪਰਤੀ ਹੈ ਜੋ ਕਿ ਉਸਦਾ ਘਰ ਦੱਸਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਸੇਨਜ਼ਬਰੀ ਨੂੰ ਕੋਲੰਬੀਆ ਵਿੱਚ 30 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਪਰੰਤੂ ਇੱਕ ਸਮਝੌਤੇ ਅਨੁਸਾਰ, ਉਸਨੂੰ ਕੋਲੰਬੀਆ ਦੀ ਸਰਕਾਰ ਵੱਲੋਂ ਜਲਦੀ ਹੀ ਰਿਹਾ ਕਰ ਦਿੱਤਾ ਗਿਆ ਹੈ। ਦੱਖਣੀ-ਆਸਟ੍ਰੇਲੀਆ ਦੀ ਰਹਿਣ ਵਾਲੀ ਇਸ ਮਹਿਲਾ ਨੇ ਪਹਿਲਾਂ ਏਈ ਬੁਏਨ ਪਾਸਟਰ ਮਹਿਲਾਵਾਂ ਦੀ ਜੇਲ੍ਹ ਵਿੱਚ 3 ਸਾਲ ਕੱਟੇ ਸਨ।
ਜ਼ਿਕਰਯੋਗ ਇਹ ਵੀ ਹੈ ਕਿ ਸੇਨਜ਼ਬਰੀ -ਜੋ ਕਿ ਬਹੁਤ ਵਧੀਆਸਪੈਨਿਸ਼ ਬੋਲੀ ਦੀ ਜਾਣਕਾਰ ਹੈ -ਨੇ ਬੋਗਾਟਾ ਜੇਲ੍ਹ ਅੰਦਰ ਰਹਿੰਦਿਆਂ, ਆਪਣੀ ਸਜ਼ਾ ਦੌਰਾਨ, ਜੇਲ੍ਹ ਦੇ ਸੁਰੱਖਿਆ ਗਾਰਡਾਂ ਨੂੰ ਅੰਗ੍ਰੇਜ਼ੀ ਸਿਖਾਉਣ ਦਾ ਕੰਮ ਵੀ ਕੀਤਾ ਸੀ।