ਸਿਡਨੀ ਦੇ ਦੋ ਘਰਾਂ ਵਿੱਚ ਲੱਗੀ ਅੱਗ -2 ਵਿਅਕਤੀਆਂ ਦੀ ਬਚਾਈ ਜਾਨ

ਸਿਡਨੀ ਦੇ ਦੋ ਅਲੱਗ ਅਲੱਗ ਘਰਾਂ ਵਿੱਚ ਬੀਤੀ ਰਾਤ ਅਚਾਨਕ ਅੱਗ ਲੱਗ ਜਾਣ ਕਾਰਨ 2 ਵਿਅਕਤੀ ਇਸ ਵਿੱਚ ਫਸ ਗਏ ਅਤੇ ਅੱਗ ਬੁਝਾਊ ਕਰਮਚਾਰੀਆਂ ਨੇ ਮੋਕੇ ਤੇ ਪਹੁੰਚ ਕੇ ਇਨ੍ਹਾਂ ਵਿਅਕਤੀਆਂ ਦੀ ਜਾਨ ਬਚਾਈ।
ਕਨਕਰਡ ਖੇਤਰ ਵਿੱਚ ਅੱਧੀ ਰਾਤ ਤੋਂ ਬਾਅਦ 2 ਵਜੇ ਦੇ ਕਰੀਬ ਅੱਗ ਲੱਗ ਗਈ ਅਤੇ ਫਾਇਰ ਫਾਈਟਰ ਇਸ ਅੱਗ ਨੂੰ ਬੁਝਾਉਣ ਲਈ ਪਹੁੰਚੇ ਇੱਕ ਵਿਅਕਤੀ ਘਰ ਦੇ ਅੰਦਰ ਹੀ ਤੀਸਰੀ ਮੰਜ਼ਿਲ ਉਪਰ ਫਸਿਆ ਹੋਇਆ ਸੀ। ਮੋਕੇ ਤੇ ਕਾਰਵਾਈ ਕਰਦਿਆਂ, ਅੱਗ ਬੁਝਾਊ ਕਰਮਚਾਰੀਆਂ ਨੇ ਉਸ ਵਿਅਕਤੀ ਨੂੰ ਤੀਸਰੀ ਮੰਜ਼ਿਲ ਤੋਂ ਹੀ ਛਲਾਂਗ ਲਗਵਾ ਕੇ ਬਚਾ ਲਿਆ ਗਿਆ। ਬੇਸ਼ੱਕ ਉਕਤ ਵਿਅਕਤੀ ਦੇ ਕਾਫੀ ਸੱਟਾਂ ਅਤੇ ਅੱਗ ਨਾਲ ਸੜਨ ਦੇ ਨਿਸ਼ਾਨ ਹਨ। ਉਸਨੂੰ ਸੀਰੀਅਸ ਹਾਲਤ ਵਿੱਚ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ ਹੈ ਜਿੱਥੇ ਕਿ ਉਹ ਜ਼ੇਰੇ ਇਲਾਜ ਹੈ।
ਇੱਕ ਹੋਰ ਅਜਿਹੀ ਹੀ ਘਟਨਾ ਦੌਰਾਨ, ਸਿਡਨੀ ਦੇ ਉਤਰੀ ਬੀਚਾਂ ਵਾਲੇ ਪਾਸੇ -ਦੀ ਵਾਇ ਖੇਤਰ ਵਿੱਚ ਵੀ ਇੱਕ ਘਰ ਨੂੰ ਅਚਾਨਕ ਅੱਗ ਲੱਗ ਗਈ ਅਤੇ ਇਸ ਘਰ ਦੇ ਅੰਦਰ ਇੱਕ 94 ਸਾਲਾਂ ਦੀ ਬਜ਼ੁਰਗ ਮਹਿਲਾ ਫੱਸ ਗਈ। ਉਕਤ ਮਹਿਲਾ ਨੂੰ ਵੀ ਅੱਗ ਬੁਝਾਊ ਕਰਮਚਾਰੀਆਂ ਨੇ ਬੜੀ ਮੁਸ਼ੱਕਤ ਕਰਕੇ ਸਹੀ ਸਲਾਮ ਅੱਗ ਵਿੱਚੋਂ ਬਾਹਰ ਕੱਢ ਲਿਆ। ਉਕਤ ਮਹਿਲਾ ਨੂੰ ਧੂੰਏਂ ਕਾਰਨ ਸਾਹ ਦੀ ਪ੍ਰਾਬਲਮ ਹੋਈ ਅਤੇ ਅਤੇ ਉਹ ਹਸਪਤਾਲ ਅੰਦਰ ਜ਼ੇਰੇ ਇਲਾਜ ਹੈ।