ਨਿਊ ਸਾਊਥ ਵੇਲਜ਼ ਵਿੱਚ ਬੀਤੇ ਹਫ਼ਤੇ ਦੌਰਾਨ 170 ਕਰੋਨਾ ਦੇ ਨਵੇਂ ਮਾਮਲੇ ਦਰਜ

ਸਿਹਤ ਅਧਿਕਾਰੀਆਂ ਦੁਆਰਾ ਜਾਰੀ ਕੀਤੇ ਗਏ ਆਂਕੜੇ ਦਰਸਾਉਂਦੇ ਹਨ ਕਿ ਨਿਊ ਸਾਊਥ ਵੇਲਜ਼ ਰਾਜ ਵਿੱਚ ਬੀਤੇ ਹਫ਼ਤੇ ਦੌਰਾਨ ਕਰੋਨਾ ਦੇ 170 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਮਾਮਲਿਆਂ ਵਿੱਚ ਅਜਿਹੇ 49 ਪੀੜਿਤਾਂ ਦੀ ਸੰਖਿਆ ਸ਼ਾਮਿਲ ਹੈ ਜਿਨ੍ਹਾਂ ਨੂੰ ਕਿ ਕੋਵਿਡ-19 ਵੈਕਸੀਨ ਦੀਆਂ ਤਿੰਨ ਡੋਜ਼ਾਂ ਨਹੀਂ ਲੱਗੀਆਂ ਹਨ।
ਇਸਦੇ ਨਾਲ ਹੀ ਇਸੇ ਸਮੇਂ ਦੌਰਾਨ 11 ਲੋਕਾਂ ਦੀ ਕਰੋਨਾ ਕਾਰਨ ਮੌਤ ਵੀ ਹੋਈ ਹੈ ਅਤੇ ਇਨ੍ਹਾਂ ਸਭ ਦੀ ਉਮਰ 65 ਸਾਲਾਂ ਤੋਂ ਘੱਟ ਹੀ ਦੱਸੀ ਗਈ ਹੈ।
ਸਿਹਤ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਹਸਪਤਾਲਾਂ ਵਿੱਚ ਹਰ ਹਫ਼ਤੇ ਕਰੋਨਾ ਮਰੀਜ਼ਾਂ ਦੀ ਗਿਣਤੀ ਘੱਟ ਹੀ ਰਹੀ ਹੈ ਅਤੇ ਇਸ ਘਟਣ ਦੀ ਦਰ ਨੂੰ 10% ਤੱਕ ਦਿਖਾਇਆ ਗਿਆ ਹੈ।