ਭਗਤ ਪੂਰਨ ਸਿੰਘ ਦੇ ਬਹੁਮੁੱਲੇ ਸਾਹਿਤ ਦੀ “ਮੁਫ਼ਤ” ਕਰਕੇ ਅਸੀਂ ਨਹੀਂ ਪਾਉਂਦੇ ਕਦਰ : ਜਲਾਲੇਆਣਾ

ਆਖਿਆ! ਭੋਜਨ ਖਾਣ ਦੀ ਜਾਂਚ ਨਾ ਹੋਣ ਕਰਕੇ ਅਸੀਂ ਦਵਾਈਆਂ ‘ਤੇ ਹੋ ਗਏ ਨਿਰਭਰ

(ਫਰੀਦਕੋਟ):- ਭਗਤ ਪੂਰਨ ਸਿੰਘ ਵੱਲੋਂ ਮੁਫਤ ਵੰਡਿਆ ਜਾਂਦਾ ਬਹੁਮੁੱਲਾ ਸਾਹਿਤ, ਜਿਸ ਦੀ ਅਸੀਂ ਕਦਰ ਨਹੀਂ ਪਾਉਂਦੇ, ਕਿਉਂਕਿ ਉਹ ਸਾਨੂੰ ਮੁਫਤ ਵਿੱਚ ਮਿਲਿਆ ਹੁੰਦਾ ਹੈ ਪਰ ਭਗਤ ਪੂਰਨ ਸਿੰਘ ਜੀ ਦੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਬੈਠੇ ਪੰਜਾਬੀ ਤੇ ਜਾਗਰੂਕ ਗੈਰ ਪੰਜਾਬੀ ਵੀ ਸਤਿਕਾਰ ਨਾਲ ਦੇਖਦੇ, ਵਿਚਾਰਦੇ ਅਤੇ ਸ਼ਲਾਘਾ ਕਰਦੇ ਹਨ। ‘ਸਾਥ ਸਮਾਜਿਕ ਗੂੰਜ਼’ ਵਲੋਂ ਗੁਰਦਵਾਰਾ ਸਾਹਿਬ ਪੁਰਾਣੀ ਪਿਪਲੀ ਵਿਖੇ ਕਰਵਾਏ ਗਏ ਜਾਗਰੂਕਤਾ ਸੈਮੀਨਾਰ (ਮਾਡਰਨ ਸਤਿਸੰਗ) ਦੌਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੰਸਥਾ ਦੇ ਸੰਸਥਾਪਕ ਗੁਰਵਿੰਦਰ ਸਿੰਘ ਜਲਾਲੇਆਣਾ ਨੇ ਆਖਿਆ ਕਿ ਅਜੇ ਤੱਕ ਅਸੀਂ ਭੋਜਨ ਖਾਣ ਦੀ ਜਾਂਚ ਨਹੀਂ ਸਿੱਖ ਸਕੇ, ਜਿਸ ਕਰਕੇ ਸਾਨੂੰ ਦਵਾਈਆਂ ਨੂੰ ਭੋਜਨ ਦੀ ਤਰਾਂ ਖਾਣਾ ਪੈ ਰਿਹਾ ਹੈ। ਉਹਨਾਂ ਪ੍ਰੋਜੈਕਟਰ ਰਾਹੀਂ ਅੰਕੜਿਆਂ ਸਹਿਤ ਦਲੀਲਾਂ ਨਾਲ ਇਕ ਇਕ ਬਹੁਮੁੱਲੇ ਨੁਕਤੇ ਦੀ ਸਾਂਝ ਪਾਉਂਦਿਆਂ ਆਖਿਆ ਕਿ ਜਾਣਕਾਰੀ ਅਤੇ ਜਾਗਰਿਤੀ ਵਿੱਚ ਦਿਨ ਰਾਤ ਦਾ ਫਰਕ ਹੈ, ਜਿਸ ਕਰਕੇ ਅਸੀਂ ਅਗਿਆਨਤਾ ਜਾਂ ਅਧੂਰੀ ਜਾਣਕਾਰੀ ਕਰਕੇ ਹੀ ਮਾਰ ਖਾ ਰਹੇ ਹਾਂ। ਉਪਰੰਤ ਗੁਰਿੰਦਰ ਸਿੰਘ ਮਹਿੰਦੀਰੱਤਾ, ਕੁਲਵੰਤ ਸਿੰਘ ਖਾਲਸਾ, ਜਗਸੀਰ ਸਿੰਘ, ਰਾਜਵੀਰ ਸਿੰਘ, ਲਖਵਿੰਦਰ ਸਿੰਘ ਵੀਰੇਵਾਲਾ ਨੇ ਦੱਸਿਆ ਕਿ ਸਾਥ ਸਮਾਜਿਕ ਗੂੰਜ਼ ਦਾ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਦੇ ਧਾਰਮਿਕ ਸਥਾਨਾ ਤੇ ਵਿਦਿਅਕ ਅਦਾਰਿਆਂ ਵਿੱਚ ਅਜਿਹੇ ਸੈਮੀਨਾਰ ਕਰਾਉਣ ਦਾ ਮਕਸਦ ਸਿਰਫ ਤੰਦਰੁਸਤ ਸਮਾਜ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨਾ ਹੈ। ਮਾ ਗੁਰਅਵਤਾਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ, ਉਪਰੰਤ ਸੰਸਥਾ ਵਲੋਂ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਸਮੇਤ ਨੰਬਰਦਾਰ ਜਸਵੀਰ ਸਿੰਘ, ਮਾ. ਸੁਖਵੰਤ ਸਿੰਘ, ਡਾ. ਬਬਲਜੀਤ ਸਿੰਘ, ਅਮਨਦੀਪ ਸਿੰਘ ਸੈਕਟਰੀ, ਜਗਸੀਰ ਸਿੰਘ, ਹਰਦੀਪ ਸਿੰਘ, ਮਾ. ਪਵਨਦੀਪ ਸਿੰਘ, ਪਰਮਿੰਦਰ ਸਿੰਘ ਫੌਜ਼ੀ, ਪ੍ਰਸ਼ੋਤਮ ਸਿੰਘ ਫੌਜ਼ੀ, ਹਰਬੰਸ ਸਿੰਘ, ਹਰਦੀਪ ਸਿੰਘ ਗੋਲੇਵਾਲਾ, ਕੁਲਵੰਤ ਸਿੰਘ ਗੋਲੇਵਾਲਾ ਆਦਿਕ ਪਤਵੰਤਿਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।