ਵੂਲਵਰਥਸ ਨੇ ਘਟਾਈਆਂ ਕੀਮਤਾਂ: 400 ਉਤਪਾਦਾਂ ਦੀ ਕੀਮਤ ਵਿੱਚ ਕੀਤੀ ਕਮੀ

ਦੇਸ਼ ਵਿੱਚ ਵਧੀਆਂ ਹੋਈਆਂ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਨੇ ਸਭ ਦੇ ਨੱਕ ਵਿੱਚ ਦਮ ਕਰਕੇ ਰੱਖਿਆ ਹੋਇਆ ਹੈ। ਇਸ ਦੇ ਚਲਦਿਆਂ ਇੱਕ ਰਾਹਤ ਵਾਲੀ ਗੱਲ ਇਹ ਹੋਈ ਹੈ ਕਿ ਵੂਲਵਰਥਸ ਸਟੋਰ ਨੇ 400 ਤੋਂ ਵੀ ਵੱਧ ਗਰੋਸਰੀ ਆਇਟਮਾਂ ਦੀਆਂ ਕੀਮਤਾਂ ਨੂੰ ਅਗਲੇ ਕੁੱਝ ਮਹੀਨਿਆਂ ਵਾਸਤੇ ਘਟਾਉਣ ਦਾ ਫੈਸਲਾ ਲਿਆ ਹੈ ਅਤੇ ਉਨ੍ਹਾਂ ਦਾ ਦਾਅਵਾ ਹੈ ਕਿ ਇਸ ਨਾਲ ਗ੍ਰਾਹਕਾਂ ਨੂੰ ਭਾਰੀ ਰਾਹਤ ਮਿਲੇਗੀ ਅਤੇ ਕੁੱਲ ਮਿਲਾ ਕੇ ਕਈ ਮਿਲੀਅਨ ਡਾਲਰਾਂ ਵਿੱਚ ਇਹ ਰਾਹਤ ਰਾਸ਼ੀ ਬਣ ਜਾਵੇਗੀ।
ਕੰਪਨੀ ਦਾ ਕਹਿਣਾ ਹੈ ਕਿ ਇਹ ਘਟੀਆਂ ਹੋਈਆਂ ਕੀਮਤਾਂ ਦੋ ਦਿਨਾਂ ਬਾਅਦ ਯਾਨੀ ਕਿ ਅਗਸਤ 24 ਤੋਂ ਲਾਗੂ ਹੋਣਗੀਆਂ ਅਤੇ ਨਵੰਬਰ ਦੀ 29 ਤਾਰੀਖ ਤੱਕ ਲਾਗੂ ਰਹਿਣਗੀਆਂ।
ਘਟਾਈਆਂ ਗਈਆਂ ਕੀਮਤਾਂ ਵਾਲੀਆਂ ਵਸਤੂਆਂ ਵਿੱਚ ਚਿਕਨ ਤੋਂ ਤਿਆਰ ਕੀਤੀਆਂ ਆਇਟਮਾਂ, ਇੰਸਟੈਂਟ ਕਾਫੀ, ਪਨੀਰ, ਬਰੈਡ, ਮੱਖਣ, ਵਿਟਾਮਿਨ, ਦਹੀਂ, ਅਤੇ ਡਿਪਸ ਆਦਿ ਵੀ ਸ਼ਾਮਿਲ ਹੋਣਗੇ।
ਵੂਲਵਰਥਸ ਦੇ ਮੁੱਖ ਕਮਰਸ਼ਿਅਲ ਅਫ਼ਸਰ -ਪੌਲ ਹਾਰਕਰ ਦਾ ਕਹਿਣਾ ਹੈ ਕਿ ਇਸ ਨਾਲ ਲੱਖਾਂ ਗ੍ਰਾਹਕਾਂ ਨੂੰ ਫਾਇਦਾ ਹੋਵੇਗਾ ਅਤੇ ਉਨ੍ਹਾਂ ਦੇ ਕਾਫੀ ਪੈਸੇ ਬਚਣਗੇ।