188 ਕਿਲੋਗ੍ਰਾਮ ਕੋਕੀਨ ਦਾ ਮਾਮਲਾ -50 ਸਾਲਾਂ ਦੇ ਅਪਰਾਧੀ ਨੂੰ 9 ਸਾਲ ਦੀ ਸਜ਼ਾ

ਸਾਲ 2019 ਦੇ ਇੱਕ ਮਾਮਲੇ ਵਿੱਚ ਸਿਡਨੀ ਦੇ ਪਿਕਨਿਕ ਪੁਆਇੰਟ ਵਿਖੇ ਰਹਿੰਦੇ ਇੱਕ 50 ਸਾਲਾਂ ਦੇ ਵਿਅਕਤੀ ਨੂੰ 9 ਸਾਲਾਂ ਦੀ ਸਖ਼ਤ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਸ ਉਪਰ ਦੋਸ਼ ਸਿੱਧ ਹੋਏ ਹਨ ਕਿ ਉਸਨੇ ਉਸ ਸਾਲ, ਮੈਕਸਿਕੋ ਤੋਂ ਆਸਟ੍ਰੇਲੀਆ 188 ਕਿਲੋ ਗ੍ਰਾਮ ਕੋਕੀਨ ਦੀ ਸਮਗਲਿੰਗ ਕਰਕੇ ਲਿਆਂਦੀ ਸੀ। ਅਤੇ ਪੁਲਿਸ ਵੱਲੋਂ ਫੜਿਆ ਗਿਆ ਸੀ। ਉਸ ਸਮੇਂ ਇਸ ਨਸ਼ੀਲੇ ਪਦਾਰਥ ਦੀ ਕੀਮਤ ਪੁਲਿਸ ਵੱਲੋਂ 47 ਮਿਲੀਅਨ ਡਾਲਰਾਂ ਦੀ ਆਂਕੀ ਗਈ ਸੀ।
ਉਕਤ ਵਿਅਕਤੀ ਨੇ ਐਲੂਮੀਨੀਅਮ ਦੀਆਂ ਸੈਂਕੜੇ ਦੀ ਤਾਦਾਦ ਵਿੱਚ ਸਿੱਲਾਂ ਬਣਾਈਆਂ ਹੋਈਆਂ ਸਨ ਅਤੇ ਉਨ੍ਹਾਂ ਦੇ ਅੰਦਰ ਕੋਕੀਨ ਭਰ ਕੇ ਰੱਖੀ ਹੋਈ ਸੀ।
ਪੁਲਿਸ ਨੇ ਦਾਅਵਾ ਕਰਦਿਆਂ ਇਹ ਵੀ ਕਿਹਾ ਹੈ ਕਿ ਜਿਹੜੇ ਨਸ਼ੀਲੇ ਪਦਾਰਥ -ਜਿਵੇ ਕਿ ਕੋਕੀਨ ਅਤੇ ਹੋਰ ਨਸ਼ੀਲੇ ਪਦਾਰਥ, ਆਦਿ ਆਸਟ੍ਰੇਲੀਆ ਵਿੱਚ ਫੜੇ ਜਾਂਦੇ ਹਨ ਉਹ ਦੱਖਣੀ ਅਮਰੀਕਾ ਦੇ ਕੋਲੰਬੀਆ ਅਤੇ ਹੋਰ ਖੇਤਰਾਂ ਵਿੱਚੋਂ ਬਣੇ ਹੋਏ ਪਾਏ ਜਾਂਦੇ ਹਨ।