ਮੂੰਹ ਖੁਰ ਦੀ ਬਿਮਾਰੀ ਦੀ ਰੋਕਥਾਮ ਵਾਸਤੇ ਲਾਈਵਸਟਾਕ ਉਦਿਯੋਗ ਖਰਚ ਰਿਹਾ 1.3 ਮਿਲੀਅਨ ਡਾਲਰ

ਇੰਡੋਨੇਸ਼ੀਆ ਵਿੱਚ ਫੈਲੀ ਹੋਈ ਪਸ਼ੂਆਂ ਦੀ ਮੂੰਹ-ਖੁਰ ਦੀ ਬਿਮਾਰੀ ਦੀ ਰੋਕਥਾਮ ਲਈ ਆਸਟ੍ਰੇਲੀਆਈ ਮੀਟੀ ਅਤੇ ਪਸ਼ੂ ਉਦਿਯੋਗ ਦੁਆਰਾ 600,000 ਵੈਕਸੀਨਾਂ ਖਰੀਦੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਵਾਸਤੇ 1.3 ਮਿਲੀਅਨ ਡਾਲਰ ਖਰਚ ਕੀਤੇ ਜਾਣਗੇ।
ਉਦਿਯੋਗ ਦੇ ਸੀ.ਈ.ਓ. ਮਾਰਕ ਹਾਰਵੇ ਸਟਨ ਦਾ ਦਾਅਵਾ ਹੈ ਕਿ ਇਸ ਬਿਮਾਰੀ ਨਾਲ ਨਜਿੱਠਣ ਵਾਸਤੇ ਇਹੀ ਇੱਕ ਰਸਤਾ ਹੈ ਅਤੇ ਇਸ ਨਾਲ ਆਸਟ੍ਰੇਲੀਆ ਅਤੇ ਇੰਡੋਨੇਸ਼ੀਆ ਦਰਮਿਆਨ ਚੱਲ ਰਹੇ ਉਕਤ ਉਦਿਯੋਗ ਨੂੰ ਜ਼ਿਆਦਾ ਘਾਟਾ ਨਹੀਂ ਪਵੇਗਾ ਅਤੇ ਉਦਿਯੋਗ ਕੁੱਝ ਕੁ ਹਦਾਇਤਾਂ ਦਾ ਧਿਆਨ ਰੱਖਦਿਆਂ ਹੋਇਆਂ, ਇੱਕ ਹੱਦ ਤੱਕ ਚਲਦਾ ਰਹੇਗਾ। ਇਸ ਦੇ ਨਾਲ ਹੀ ਬਚਾਉ ਵਾਲੀਆਂ ਹਦਾਇਤਾਂ ਵੀ ਜਾਰੀ ਹਨ ਅਤੇ ਉਨ੍ਹਾਂ ਵੱਲ ਵੀ ਪੂਰਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।