ਨਿਊ ਸਾਊਥ ਵੇਲਜ਼ ਵਿਖੇ ਐਬੋਰਿਜਨਲ ਭਾਸ਼ਾਵਾਂ ਵਾਲੇ ਟਰੱਸਟ ਦੇ ਨਵੇਂ ਕਾਰਜਕਾਰੀ ਨਿਰਦੇਸ਼ਕ ਸਥਾਪਿਤ

ਐਬੋਰਿਜਨਲ ਮਾਮਲਿਆਂ ਦੇ ਮੰਤਰੀ ਡਾਨ ਹਾਰਵਿਨ ਨੇ ਇੱਕ ਐਲਾਨ ਰਾਹੀਂ ਦੱਸਿਆ ਕਿ ਰਾਜ ਸਰਕਾਰ ਵੱਲੋਂ, ਰਾਜ ਅੰਦਰ ਐਬੋਰਿਜਨਲ ਭਾਸ਼ਾਵਾਂ ਦੇ ਟਰੱਸਟ ਦੇ ਨਵੇਂ ਕਾਰਜਕਾਰੀ ਮੁਖੀ ਦੀ ਸਥਾਪਨਾ ਕਰਦਿਆਂ ਉਕਤ ਅਹੁਦਾ, ਐਬੋਰਿਜਨਲ ਨੇਤਾ ਕਲੇਅਰ ਮੈਕਹਫ ਨੂੰ ਸੌਂਪਿਆ ਗਿਆ ਹੈ ਅਤੇ ਉਨ੍ਹਾਂ ਨੂੰ ਵਿਭਾਗ ਦਾ ਨਵਾਂ ਕਾਰਜਕਾਰੀ ਡਾਇਰੈਕਰ ਥਾਪਿਆ ਗਿਆ ਹੈ।
ਮਿਸ ਮੈਕਹਫ ਜੋ ਕਿ ਹਰਮਨ ਪਿਆਰੀ ਨੇਤਾ ਹਨ ਅਤੇ ਗੈਮੀਲਾਰੋਈ ਅਤੇ ਧੰਨਗੁਟੀ ਭਾਈਚਾਰੇ ਨਾਲ ਸਬੰਧਤ ਹਨ ਹੁਣ ਉਕਤ ਅਹੁਦੇ ਉਪਰ ਵਿਰਾਜਮਾਨ ਹਨ ਅਤੇ ਉਹ ਰਾਜ ਅੰਦਰ ਐਬੋਰਿਜਨਲ ਭਾਸ਼ਾਵਾਂ ਆਦਿ ਦੀ ਪ੍ਰਸਾਰ ਕਰਨ ਵਿੱਚ ਸਹਾਈ ਹੋਣਗੇ।
ਸ੍ਰੀ ਹਾਰਵਿਨ ਨੇ ਕਿਹਾ ਕਿ ਮਿਸ ਮੈਕਹਫ, ਬਹੁਤ ਹੀ ਤਜੁਰਬੇਕਾਰ ਨੇਤਾ ਹਨ ਅਤੇ ਐਬੋਰਿਜਨਲ ਭਾਸ਼ਾਵਾਂ ਦੀ ਜਾਣਕਾਰੀ ਵੀ ਹਨ ਅਤੇ ਉਨ੍ਹਾਂ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਉਕਤ ਗਤੀਵਿਧੀਆਂ ਰਾਹੀਂ ਨਵੀਆਂ ਮੱਲਾਂ ਮਾਰਨਗੇ ਅਤੇ ਰਾਜ ਵਿੱਚ ਐਬੋਰਿਜਨਲ ਭਾਸ਼ਾਵਾਂ ਦੇ ਗਿਆਨ ਅਤੇ ਪ੍ਰਸਾਰ ਆਦਿ ਵਿੱਚ ਇਜ਼ਾਫਾ ਕਰਨਗੇ।
ਐਬੋਰਿਜਨਲ ਭਾਸ਼ਾਵਾਂ ਦੇ ਟਰੱਸਟ ਦੇ ਚੇਅਰਪਰਸਨ -ਜੈਸਨ ਬਰੈਂਡਟ ਨੇ ਕਿਹਾ ਕਿ ਸਰਕਾਰ ਨੇ ਵਧੀਆ ਫੈਸਲਾ ਲਿਆ ਹੈ ਅਤੇ ਉਕਤ ਅਹੁਦੇ ਉਪਰ ਇੱਕ ਯੋਗ ਵਿਅਕਤੀ ਦੀ ਸਥਾਪਨਾ ਕੀਤੀ ਹੈ ਅਤੇ ਇਸ ਲਈ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਨਾ ਬਣਦਾ ਹੈ ਅਤੇ ਉਹ ਮਿਸ ਮੈਕਹਫ ਨੂੰ ਜੀ ਆਇਆਂ ਆਖਦੇ ਹਨ।
ਸਾਲ 2021 ਦੇ ਪ੍ਰੋਗਰਾਮਾਂ ਮੁਤਾਬਿਕ, ਹੁਣ ਟਰੱਸਟ ਆਪਣੇ ਸਟੈਕਹੋਲਡਰਾਂ ਕੋਲੋਂ ਅਜਿਹੇ ਕਈ ਮੌਕਿਆਂ ਬਾਰੇ ਨਵੇਂ ਪਲਾਨ ਤਿਆਰ ਕਰਨ ਅਤੇ ਅਜਿਹੇ ਆਯੋਜਨ ਕਰੇਗਾ ਜਿਸ ਨਾਲ ਕਿ ਰਾਜ ਵਿੱਚ ਐਬੋਰਿਜਨਲ ਭਾਸ਼ਾਵਾਂ ਨੂੰ ਬੜਾਵਾ ਮਿਲੇਗਾ ਅਤੇ ਲੋਕਾਂ ਦੀ ਆਪਸੀ ਸਮਝ ਅਤੇ ਭਾਈਚਾਰਕ ਸਾਂਝਾਂ ਵਿੱਚ ਵਾਧਾ ਹੋਵੇਗਾ।
ਜ਼ਿਆਦਾ ਜਾਣਕਾਰੀ ਲਈ ਈਮੇਲ conversation@aboriginalaffairs.nsw.gov.au ਉਪਰ ਸੰਪਰਕ ਸਾਧਿਆ ਜਾ ਸਕਦਾ ਹੈ ਅਤੇ ਜਾਂ ਫੇਰ https://www.aboriginalaffairs.nsw.gov.au/policy-reform/language-and-culture/aboriginal-languages-trust/ ਉਪਰ ਵਿਜ਼ਿਟ ਕਰਕੇ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ।

Install Punjabi Akhbar App

Install
×