ਨਿਊ ਸਾਊਥ ਵੇਲਜ਼ ਵਿਚਲੀ ਡਿਸਅਬਿਲੀਟੀ ਕਾਂਸਲ ਲਈ ਮੰਗੀਆਂ ਅਰਜ਼ੀਆਂ

ਸਬੰਧਤ ਵਿਭਾਗਾਂ ਦੇ ਮੰਤਰੀ ਐਲਿਸਟਰ ਹੈਂਸਕੇਨਜ਼ ਨੇ ਇੱਕ ਸਰਕਾਰੀ ਐਲਾਨਨਾਮੇ ਰਾਹੀਂ ਦੱਸਿਆ ਕਿ ਰਾਜ ਸਰਕਾਰ ਨੇ ਰਾਜ ਦੇ ਡਿਸਅਬਿਲੀਟੀ ਕਾਂਸਲ ਵਿਚਲੇ ਅਹੁਦੇਦਾਰਾਂ ਲਈ ਉਘੇ ਵਕੀਲਾਂ ਅਤੇ ਹੋਰ ਭਾਈਚਾਰਕ ਨੇਤਾਵਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਉਕਤ ਸੰਸਥਾ, ਰਾਜ ਭਰ ਵਿੱਚ ਅਪੰਗਤਾ ਗ੍ਰਸਤ ਲੋਕਾਂ ਦੀ ਭਲਾਈ ਆਦਿ ਦੇ ਕਾਰਜਾਂ ਲਈ ਸਰਕਾਰ ਨੂੰ ਸਮੇਂ ਸਮੇਂ ਤੇ ਸਲਾਹ ਮਸ਼ਵਰੇ ਅਤੇ ਨਵੇਂ ਪ੍ਰਾਜੈਕਟਾਂ ਆਦਿ ਬਾਰੇ ਜਾਣਕਾਰੀ ਦਿੰਦੀ ਹੈ।
ਉਕਤ 12 ਮੈਂਬਰਾਂ ਦੀ ਸੰਸਥਾ ਨੂੰ ਡਿਸਅਬਿਲੀਟੀ ਇਨਕਲੂਜ਼ਨ ਐਕਟ 2014 ਤਹਿਤ ਸਥਾਪਤ ਕੀਤਾ ਗਿਆ ਸੀ ਅਤੇ ਸਰਕਾਰ ਦੀਆਂ ਬਣਾਈਆਂ ਗਈਆਂ ਨੀਤੀਆਂ ਆਦਿ ਨੂੰ ਲਾਗੂ ਕਰਵਾਉਣ ਵਿੱਚ ਮਦਦਗਾਰ ਹੰਦੀ ਹੈ; ਅਪੰਗ ਲੋਕਾਂ ਦੇ ਜ਼ਮੀਨੀ ਪੱਧਰ ਦੇ ਮੁੱਦੇ ਸਰਕਾਰ ਤੱਕ ਪਹੁੰਚਾਉਂਦੀ ਹੈ; ਸਬੰਧਤ ਐਕਸ਼ਨ ਪਲਾਨਾਂ ਤੇ ਕੰਮ ਕਰਦੀ ਹੈ; ਅਪੰਗ ਲੋਕਾਂ ਅਤੇ ਉਨ੍ਹਾਂ ਲਈ ਕੰਮ ਕਰ ਰਹੇ ਹੋਰ ਸੰਸਥਾਵਾਂ ਆਦਿ ਦੇ ਸਿੱਧੇ ਸੰਪਰਕ ਵਿੱਚ ਰਹਿੰਦੀ ਹੈ; ਅਤੇ ਸਬੰਧਤ ਲੋਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਅਤੇ ਉਚਾ ਚੁੱਕਣ ਵਿੱਚ ਸਹਾਈ ਹੁੰਦੀ ਹੈ।
ਕਾਂਸਲ ਦੇ ਵਧੀਕ ਚੇਅਰਪਰਸਨ ਡਾ. ਜਿਸ ਡੰਕਨ ਨੇ ਕਿਹਾ ਕਿ ਉਕਤ ਸੰਸਥਾ ਨਾਲ ਮਿਲ ਕੇ ਕੰਮ ਕਰਨਾ ਆਪਣੇ ਆਪ ਵਿੱਚ ਹੀ ਇੱਕ ਵਿਲੱਖਣ ਪ੍ਰਾਪਤੀ ਹੈ ਅਤੇ ਸਵੈਮਾਣ ਦਾ ਵੀ ਪ੍ਰਤੀਕ ਹੈ।
ਅਰਜ਼ੀਆਂ 19 ਸਤੰਬਰ, ਦਿਨ ਐਤਵਾਰ ਤੱਕ ਦਿੰਤੀਆਂ ਜਾ ਸਕਦੀਆਂ ਹਨ ਅਤੇ ਇਸ ਵਾਸਤੇ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks