ਤਿੰਨ ਗ਼ੈਰ ਸੰਵਿਧਾਨਿਕ ਕਾਲੇ ਕਾਨੂੰਨਾਂ ਦੇ ਖਿਲਾਫ ਅਮਰੀਕਾ ਦੀ ਯੂ.ਐਸ. ਸਟੇਟ, ਅਤੇ ਯੂਨਾਇਟਡ ਨੇਸ਼ਨ ’ਚ ਅਰਜੀ ਦਾਇਰ

ਨਿਊਯਾਰਕ—ਸ਼੍ਰੋਮਣੀ  ਅਕਾਲੀ ਦਲ ਅੰਮ੍ਰਿਤਸਰ ( ਅਮਰੀਕਾ ) ਦੇ  ਕਨਵੀਨਰ ਸ: ਬੂਟਾ ਸਿੰਘ ਖੜੌਦ  ਦੀ ਅਗਵਾਈ ਹੇਠ ਪਾਰਟੀ ਵਰਕਰਾਂ ਵੱਲੋਂ ਹਿੰਦੋਸਤਾਨ ਦੀ ਸਰਕਾਰ ਵਲੋ ਥੋਪੇ ਗਏ ਤਿੰਨ ਗੈਰ- ਸੰਵਿਧਾਨਿਕ ਤੇ ਕਾਲੇ ਕਾਨੂੰਨਾਂ ਦੇ ਖਿਲਾਫ ਅਮਰੀਕਾ ਦੀ ਯੂ. ਐਸ .ਸਟੇਟ ਡਿਪਾਰਟਮੈਂਟ ਆਫ਼ ਸਟੇਟ ਸਾਊਥ ਏਸ਼ੀਆ ਚੀਫ ਰਿਲੇਜਸ ਫਰੀਡਮ, ਅਤੇ ਯੁਨਾਇਟਿਡ ਨੇਸ਼ਨ ਦੇ ਆਫਿਸ ਆਫ ਹਾਈ ਕਮਿਸ਼ਨਰ ਫਾਰ ਹਿਊਮਨ ਰਾਈਟਸ ਨੂੰ ਫਾਰਮਲ ਕਮਿਉਨੀਕੇਸ਼ਨ ਦੇ ਤਹਿਤ ਦੱਸਿਆ ਗਿਆ ਹੈ ਇਹ ਫਾਰਮ ਬਿਲ ਮੋਦੀ ਤੇ ਮੋਦੀ ਦੇ ਖਾਸ ਕਾਰਪੋਰੇਟ ਘਰਾਣਿਆ ਦੀ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ( ਅਮਰੀਕਾ) ਨੇ  ਯੂ .ਐਨ. ਦੇ ਸਪੈਸ਼ਲ  ਰੈਪੋਟਾਰ ਨੂੰ ਇਸ ਮੁੱਦੇ ਉੱਪਰ ਤੁਰੰਤ  ਤਫਤੀਸ਼ ਕਰਨ ਲਈ ਜੋਰ ਪਾ ਰਹੀ ਹੈ। ਅਮਰੀਕਾ ਦੀ ਸਟੇਟ ਡਿਪਾਰਟਮੈਂਟ ਅਤੇ ਯੂ .ਐਨ ਦੇ ਦਫਤਰਾਂ ਨੂੰ ਇਹਨਾਂ ਨਾਜ਼ਕ ਹਾਲਤਾਂ ਨੂੰ ਕਰੋ ਜਾ ਮਰੋ ਵਾਲੀ ਹਾਲਤ ਨਾਲ ਜੋੜ ਕੇ ਦੱਸਿਆ ਗਿਆ ਹੈ । ਅਤੇ ਉਹਨਾਂ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਜੇਕਰ ਮੋਦੀ ਨੂੰ ਨਹੀ ਰੋਕਿਆ ਗਿਆ ਤੇ ਪੂਰਾ ਹਿੰਦੋਸਤਾਨ ਕੋਪਰੇਟ ਘਰਾਣਿਆ ਨੂੰ ਵੇਚ ਦਿੱਤਾ ਜਾਵੇਗਾ । ਉਹਨਾਂ ਯੂ .ਪੀ ਦੇ ਵਿੱਚ ਰਹਿ ਰਹੇ ਤੀਹ ਹਜਾਰ ਸਿੱਖਾਂ ਦੀਆ ਜਮੀਨਾਂ ਉੱਪਰ  ਜ਼ਬਰਦਸਤੀ ਕਬਜੇ ਦੀ ਗੱਲ ਨੂੰ  ਵੀ ਇਹਨਾਂ ਡਿਪਾਰਟਮੈਂਟਾ ਦੇ ਧਿਆਨ ਵਿੱਚ ਵੀ ਲਿਆਂਦੀ ਗਈ ।ਅਤੇ ਯੂ. ਐਨ ਦਾ ਮਨੁੱਖੀ ਅਧਿਕਾਰਾਂ ਦਾ ਦਫਤਰ ਜਮੀਨਾਂ ਤੇ ਜਬਰੀ ਕਬਜੇ ਨੂੰ ਵੀ ਮਨੁੱਖੀ ਅਧਿਕਾਰਾ ਦੇ ਅੰਤਰਰਾਸ਼ਟਰੀ ਕਾਨੂੰਨਾਂ ਦੇ ਤਹਿਤ ਰੱਖ ਕੇ ਚੱਲਦਾ ਹੈ । ਕਿਸਾਨਾਂ ਨਾਲ ਮੋਦੀ ਹਿੰਦੁ ਹਕੂਮਤ ਵਲੋ ਕੀਤੇ ਗਏ ਜਬਰ ਜੁਲਮ ਦੀ ਦਾਸਤਾਨ ਵੀ ਫਾਰਮਰ ਨਾਂ ਦੇ ਚੈਨਲ ਰਾਹੀ ਇਹਨਾਂ ਵਿਭਾਗਾ ਨੂੰ ਦੱਸੀ ਗਈ ਹੈ।

ਬੂਟਾ ਸਿੰਘ ਖੜੌਦ ਕਨਵੀਨਰ ਸ਼੍ਰੋਮਣੀ ਅਕਾਲੀ ਦਲ( ਅੰਮ੍ਰਿਤਸਰ) ਅਮਰੀਕਾ

Install Punjabi Akhbar App

Install
×