ਨਿਊਜ਼ੀਲੈਂਡ ‘ਚ 31 ਜੁਲਾਈ ਨੂੰ ਲਾਂਚ ਹੋ ਸਕਦੀ ਹੈ ਚਿਰਾਂ ਤੋਂ ਉਡੀਕੀ ਜਾ ਰਹੀ ‘ਐਪਲ ਵਾਚ’

NZ PIC 16 July-1ਨਿਊਜ਼ੀਲੈਂਡ ਦੇ ਵਿਚ ਨਵੇਂ-ਨਵੇਂ ਫੋਨਾਂ ਅਤੇ ਡਿਵਾਈਸਾਂ ਦੇ ਚਾਹਵਾਨਾਂ ਵੱਲੋਂ ਬੜੇ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ‘ਐਪਲ ਵਾਚ’ ਇਸ ਮਹੀਨੇ ਦੇ ਅੰਤ ਤੱਕ ਉਨ੍ਹਾਂ ਦੇ ਗੁੱਟਾਂ ਉਤੇ ਸਜ ਸਕਦੀ ਹੈ ਕਿਉਂਕਿ ਐਪਲ ਸਟੋਰ ਆਈ ਓ ਐਸ ਵੱਲੋਂ ਅੱਜ ਸਵੇਰੇ ਆਪਣੇ ਪੇਜ਼ ਉਤੇ ਐਲਾਨ ਕਰ ਦਿੱਤਾ ਗਿਆ ਸੀ। ਖਬਰਾਂ ਮੁਤਾਬਿਕ ਭਾਵੇਂ ਇਹ ਜਾਣਕਾਰੀ ਬਾਅਦ ਵਿਚ ਹਟਾ ਲਈ ਲਈ ਪਰ ਲੋਕਾਂ ਨੂੰ 31 ਜੁਲਾਈ ਦੀ ਤਰੀਕ ਜਰੂਰ ਪੱਕੀ ਹੋ ਗਈ ਹੈ ਜਿਸ ਦਿਨ ਆਸ ਰੱਖੀ ਜਾ ਰਹੀ ਹੈ ਕਿ ਕੀਵੀ ‘ਐਪਲ ਵਾਚ’ ਖਰੀਦ ਕੇ ਹੋਰ ਹਾਈਟੈਕ ਹੋ ਜਾਣਗੇ। ਇਹ ਐਪਲ ਵਾਚ ਜਿਹੜੀ ਕਿ ਆਈ. ਫੋਨ ਦੇ ਨਾਲ ਤਾਲਮੇਲ ਰੱਖ ਕੇ ਕੰਮ ਕਰੇਗੀ ਦਿਲ ਦੀ ਧੜਕਣ ਅਤੇ ਹੋਰ ਸਿਹਤ ਸਬੰਧੀ ਕਈ ਫੀਚਰਾਂ ਦੇ ਨਾਲ ਗੁੱਟ ਉਤੇ ਤੁਹਾਨੂੰ ਸੁਨੇਹੇ ਦਿਆ ਕਰੇਗੀ। ਦੋ ਅਕਾਰਾਂ ਅਤੇ ਤਿੰਨ ਸਟਾਈਲਾਂ ਕਲਾਸਿਕ, ਸਪੋਰਟਸ ਅਤੇ ਗੋਲਡ ਐਡੀਸ਼ਨ ਦੇ ਵਿਚ ਇਹ ਘੜੀ ਆਉਣ ਦੀ ਸੰਭਾਵਨਾ ਹੈ।