ਐਪਲ ਫੋਨਾਂ ਵਿੱਚ ਸੁਰੱਖਿਆ ਦਾ ਖ਼ਤਰਾ -ਕੰਪਨੀ ਵੱਲੋਂ ਚਿਤਾਵਨੀਆਂ

ਐਪਲ ਕੰਪਨੀ ਵੱਲੋਂ ਜਾਰੀ ਕੀਤੀ ਗਈ ਚਿਤਾਵਨੀ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਦੇ ਆਈਫ਼ੋਨਾਂ, ਆਈਪੈਡਾਂ, ਅਤੇ ਮੈਕ ਮਸ਼ੀਨਾਂ ਵਿੱਚ ਡਾਟਾ ਆਦਿ ਲਈ ਖ਼ਤਰੇ ਪੈਦਾ ਹੋਏ ਹਨ ਅਤੇ ਕੋਈ ਤੀਸਰੀ ਧਿਰ ਕਦੀ ਵੀ ਕਿਸੇ ਦੀ ਵੀ ਉਪਰੋਕਤ ਵਸਤੂ ਉਪਰ ਕਾਬੂ ਪਾ ਕੇ ਡਾਟਾ ਆਦਿ ਨੂੰ ਚੁਰਾ ਸਕਦੀ ਹੈ ਅਤੇ ਇਸਦਾ ਗਲਤ ਇਸਤੇਮਾਲ ਕਰ ਸਕਦੀ ਹੈ।
ਇਹ ਚਿਤਾਵਨੀ ਆਈਫ਼ਸਨ6ਐਸ ਅਤੇ ਇਸਤੋਂ ਬਾਅਦ ਦੇ ਮੋਡਲਾਂ, ਆਈ ਪੈਡ ਦੇ ਕਈ ਮੋਡਲਾਂ ਅਤੇ 5ਵੀਂ ਜਨਰੇਸ਼ਨ ਅਤੇ ਇਸਤੋਂ ਬਾਅਦ ਵਾਲੇ, ਆਈਪੈਡ ਪਰੋ ਮਾਡਲ ਅਤੇ ਆਈਪੈਡ ਏਅਰ 2, ਅਤੇ ਮੈਕ ਮਸ਼ੀਨਾਂ ਜਿਨ੍ਹਾਂ ਵਿੱਚ ਕਿ ਮੈਕ ਮੋਨਟੈਰੈ ਆਪਰੇਟਿੰਗ ਸਿਸਟਮ ਚਲਦਾ ਹੈ, ਅਤੇ ਇਸਤੋਂ ਇਲਾਵਾ ਕੁੱਝ ਕੁ ਆਈ ਪੈਡ ਦੇ ਮਾਡਲਾਂ ਉਪਰ ਵੀ ਲਾਗੂ ਹੁੰਦੀ ਹੈ।
ਕੰਪਨੀ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਹੈਕਰਾਂ ਦੀਆਂ ਕਾਰਸਤਾਨੀਆਂ ਬਾਰੇ ਪਤਾ ਲੱਗ ਚੁਕਿਆ ਹੈ ਅਤੇ ਜਲਦੀ ਹੀ ਇਸ ਦਾ ਹੱਲ ਵੀ ਕੱਢ ਲਿਆ ਜਾਵੇਗਾ।