ਕਰ ਲਓ ਦੁਨੀਆ ਮੋਬਾਇਲ ‘ਚ: ਗੂਗਲ ਨੂੰ ਮਾਤ ਦੇਣ ਲਈ ਐਪਲ ਕੰਪਨੀ ਵੱਲੋਂ 2017 ਤੱਕ ਲਿਆਂਦਾ ਜਾਵੇਗਾ ‘ਐਪਲ ਸਟ੍ਰੀਟ ਵਿਊ’

NZ PIC 15 June-1ਬੀਤੇ ਦਿਨੀਂ ਅਮਰੀਕਾ ਦੇ ਵਿਚ ਐਪਲ ਦੀ ਸਟ੍ਰੀਟ ਵਿਊ ਕੈਪਚਰ ਕਰ ਰਹੀ ਹਾਈ ਟੈਕ ਕਾਰ ਮੀਡੀਏ ਦੀ ਨਜ਼ਰੀਂ ਪਈ ਅਤੇ ਬਾਅਦ ਵਿਚ ਇਹ ਸਪਸ਼ਟ ਹੋ ਗਿਆ ਕਿ ਐਪਲ ਵੱਲੋਂ ਗੂਗਲ ਕੰਪਨੀ ਦੀ ਤਰਜ਼ ਉਤੇ 2017 ਤੱਕ ਬਹੁਤ ਸਾਰੇ ਦੇਸ਼ਾਂ ਦਾ ‘ਐਪਲ ਸਟ੍ਰੀਟ ਵਿਊ’ ਆ ਜਾਵੇਗਾ। ਇਹ ਸਟ੍ਰੀਟ ਵਿਊ ਕੈਪਚਰ ਕਰਦੀਆਂ ਕਾਰਾਂ ਵੱਖਰੇ-ਵੱਖਰੇ ਦੇਸ਼ਾਂ ਦੇ ਵਿਚ ਘੁੰਮਦੀਆਂ ਨਜ਼ਰ ਆਉਣਗੀਆਂ। ਅਗਲੇ ਮਹੀਨੇ ਇੰਗਲੈਂਡ ਦੇ ਵਿਚ ਕਾਰ ਭੇਜੀ ਜਾ ਰਹੀ ਹੈ। ਇਹ ਨਵਾਂ ਡਾਟਾ ਐਪਲ ਮੈਪਸ ਦੇ ਵਿਚ ਹੋਰ ਸੁਧਾਰ ਲਿਆਵੇਗਾ। ਸਟ੍ਰੀਟ ਵਿਊ ਦੌਰਾਨ ਲੋਕਾਂ ਦੀ ਪ੍ਰਾਈਵੇਸੀ ਨੂੰ ਧਿਆਨ ਵਿਚ ਰੱਖਦਿਆਂ ਤਸਵੀਰਾਂ ਦੇ ਵਿਚ ਆਏ ਚਿਹਰਿਆਂ ਨੂੰ ਧੁੰਦਲੇ ਕੀਤਾ ਜਾਵੇਗਾ ਤਾਂ ਕਿ ਉਨ੍ਹਾਂ ਦੀ ਪਹਿਚਾਣ ਨਾ ਹੋ ਸਕੇ ਅਤੇ ਇਸੇ ਤਰ੍ਹਾਂ ਕਾਰਾਂ ਅਤੇ ਹੋਰ ਵਾਹਨਾਂ ਦੀਆਂ ਨੰਬਰ ਪਲੇਟਾਂ ਨੂੰ ਵੀ ਧੁੰਦਲਾ ਕਰ ਦਿੱਤਾ ਜਾਵੇਗਾ। ਐਪਲ ਵੱਲੋਂ ਬਹੁਤ ਹੀ ਸਪਸ਼ਟ ਅਤੇ 3 ਡੀ. ਤਸਵੀਰਾਂ ਖਿੱਚੀਆਂ ਜਾ ਰਹੀਆਂ ਹਨ।

Install Punjabi Akhbar App

Install
×