ਐਪਲ ਕੰਪਨੀ ਵੱਲੋਂ ਆਈਫ਼ੋਨ 13 ਜਾਰੀ

ਪੁੱਲ ਫੋਕਸ’ ਤਕਨੀਕ ਰਾਹੀਂ ਲੰਬਵਤ (ਪੋਰਟਰੇਟ) ਵੀਡੀਓ ਫਿਲਮਾਂਕਣ ਸੰਭਵ 

(ਹਰਜੀਤ ਲਸਾੜਾ, ਬ੍ਰਿਸਬੇਨ 16 ਸਤੰਬਰ) ਐਪਲ ਕੰਪਨੀ ਨੇ ਵੱਖਰੀ ਤਕਨੀਕ ‘ਪੁੱਲ ਫੋਕਸ’ ਰਾਹੀਂ ਆਪਣੇ ਨਵੇਂ ਲਾਂਚ ਕੀਤੇਆਈਫ਼ੋਨ 13 ਨਾਲ ਐਲਾਨ ਕੀਤਾ ਕਿ ਇਹ ਕਿਸੇ ਵੀ ਦ੍ਰਿਸ਼ ਦੀ ਗਹਿਰਾਈ ਨੂੰ ਆਪਣੇ ਅੰਦਰ ਸਮਾਉਂਦੇ ਹੋਏ ਲੰਬਵਤ (ਪੋਰਟਰੇਟ) ਵੀਡੀਓ ਫਿਲਮਾਂਕਣ ਅਤੇ ਇਹ ਸਿਨੇਮੈਟੋਗ੍ਰਾਫ਼ੀ ਵਾਂਗ ਫਰੇਮ ਵਿੱਚ ਆਉਣ ਵਾਲੇ ਦੀ ਪੇਸ਼ਨਗੋਈ ਕਰਕੇ ਉਸ ਉੱਪਰ ਫੋਕਸ ਕਰ ਸਕੇਗਾ। ਕੰਪਨੀ ਦੇ ਸੀਈਓ ਟਿਮ ਕੁੱਕ ਨੇ ਦੱਸਿਆ ਕਿ ਇਹ ਪਹਿਲਾ ਸਮਾਰਟ ਫ਼ੋਨ ਹੋਵੇਗਾ ਜਿਸ ਵਿੱਚ ਲੋਕ ਵੀਡੀਓ ਫਿਲਮਾਂਕਣ ਤੋਂ ਬਾਅਦ ਵੀ ਇਸ ਇਫੈਕਟ ਨੂੰ ਐਡਿਟ ਕਰ ਸਕਣਗੇ। ਹਾਲਾਂਕਿ ਨਵੇਂ ਆਈਫ਼ੋਨ 13 ਦੀਆਂ ਜ਼ਿਆਦਤਰ ਫੀਚਰਜ਼ ਦੇਪ੍ਰਸੰਗ ਵਿੱਚ ਤਾਂ ਪੁਰਾਣੀਆਂ ਨੂੰ ਹੀ ਅਪਡੇਟ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਆਈਫ਼ੋਨ 13 ਵਿੱਚ ਇੱਕ ਤੇਜ਼ ਏ15 ਚਿੱਪ ਹੋਵੇਗੀ, ਡਿਸਪਲੇ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਰੌਸ਼ਨ ਹੋਵੇਗੇ ਅਤੇ ਬੈਟਰੀ ਪਹਿਲਾਂ ਦੇ ਮੁਕਾਬਲੇ 2.5 ਘੰਟੇ ਜ਼ਿਆਦਾ ਚੱਲੇਗੀ। ਫ਼ੋਨ ਨਵੇਂ ਚਾਰ ਰੰਗ ਸੂਹਾ ਲਾਲ, ਗੁਲਾਬੀ, ਨੀਲਾ ਅਤੇ ਤਾਰਿਆਂ ਵਾਲੀ ਅੱਧੀ ਰਾਤ ਵਰਗਾ ਕਾਲਾ ‘ਚ ਉਪਲਭਦ ਹੋਵੇਗਾ। ਇਸਵਿੱਚ 500ਜੀਬੀ ਸਟੋਰੇਜ ਸਮਰੱਥਾ ਹੋਵੇਗੀ। ਕੰਪਨੀ ਦਾ ਦਾਅਵਾ ਹੈ ਕਿ ਫ਼ੋਨ ਵਿੱਚ ਬਹੁਤ ਸਾਰੀ ਸਮੱਗਰੀ ਰੀਸਾਈਕਲ ਕਰਕੇ ਵਰਤੀ ਗਈ ਹੈ। ਫ਼ੋਨ ਦੀਆਂ ਅੰਟੀਨਾ ਤਾਰਾਂ ਪਲਾਸਟਿਕ ਬੋਤਲਾਂ ਨੂੰ ਰੀਸਾਈਕਲ ਕਰਕੇ ਬਣਾਈਆਂ ਗਈਆਂ ਹਨ। ਮਾਰਕੀਟ ਵਿਸ਼ਲੇਸ਼ਕਾਂ ਮੁਤਾਬਕ ਫ਼ੋਨ ਅਜਿਹੇ ਸਮੇਂ ਵਿੱਚ ਲਾਂਚ ਕੀਤਾ ਗਿਆ ਹੈ ਜਦੋਂ ਕਿ ਗਾਹਕ ਉੱਚਾ ਮਾਡਲ ਖ਼ਰੀਦਣ ਤੋਂ ਪਹਿਲਾਂ ਆਪਣਾਮੌਜੂਦਾ ਫ਼ੋਨ ਲੰਬੇ ਸਮੇਂ ਤੱਕ ਵਰਤਦੇ ਹਨ।

ਪੂੰਜੀਕਾਰ ਫਰਮ ਵੈਡਬੁਸ਼ ਸਕਿਊਰਿਟੀਜ਼ ਦੇ ਕਿਆਸ ਮੁਤਾਬਕ ਲਗਭਗ 250 ਮਿਲੀਅਨ ਗਾਹਕ ਆਪਣੇ ਫ਼ੋਨ ਦਾ ਮਾਡਲ ਉੱਚਾ ਕਰਨ ਤੋਂ ਪਹਿਲਾਂ ਲਗਭਗ ਸਾਢੇ ਤਿੰਨ ਸਾਲ ਤੱਕ ਵਰਤਦੇ ਹਨ। ਪਰ ਐਪਲ ਦਾ ਮੰਨਣਾ ਹੈ ਕਿ ਜਿਹੜੇ ਗਾਹਕਾਂ ਨੇ ਅਜੇ 5ਜੀ ਮਾਡਲ ਨਹੀਂ ਖ਼ਰੀਦੇ ਹਨ ਉਨ੍ਹਾਂ ਨੂੰ ਇਸ ਮਾਡਲ ਨਾਲ ਆਪਣੇ ਵੱਲ ਖਿੱਚਿਆ ਜਾ ਸਕੇਗਾ। ਇਸਤੋਂ ਇਲਾਵਾ ਐਪਲ ਨੇ ਆਪਣੀ ਸਮਾਰਟਵਾਚ ਦੀ 7ਸੀਰੀਜ਼ ਵੀ ਜਾਰੀ ਕੀਤੀ ਹੈ ਜੋ ਪਹਿਲੀ ਨਾਲੋਂ ਕੁਝ ਵੱਡੀ ਹੈ ਅਤੇ ਸਕਰੀਨ ਉੱਪਰ ਪਹਿਲਾਂ ਦੇ ਮੁਕਾਬਲੇ  50 ਫ਼ੀਸਦੀ ਜ਼ਿਆਦਾ ਟੈਕਸਟ ਨਜ਼ਰ ਆਵੇਗਾ। ਇਸ ਵਿੱਚ ਟੈਕਸਟ ਲਿਖਣ ਲਈ ਕੀਬੋਰਡ ਵੀ ਹੋਵੇਗਾ ਅਤੇ ਵਾਚ ਆਈਓਐੱਸ 8 ਉੱਪਰ ਚਲਦੀ ਹੈ। ਇਹ ਸਾਈਕਲ ਚਲਾਉਣ ਦੀ ਗਤੀਵਿਧੀ ਨੂੰ ਆਪਣੇ-ਆਪ ਭਾਂਪ ਸਕਦੀ ਹੈ। ਹਾਲਾਂਕਿ ਬਲੂਮਬਰਗ ਮੁਤਾਬਕ ਘੜੀ ਦੇ ਉਤਪਾਦਨ ਵਿੱਚ ਦੇਰੀ ਹੋ ਸਕਦੀ ਹੈ।

Install Punjabi Akhbar App

Install
×