ਪਾਠਕਾਂ ਨੂੰ ਅਪੀਲ

P1-relief-fund-300x205

ਜੰਮੂ ਤੇ ਕਸ਼ਮੀਰ ਵਿੱਚ ਵਰਤੇ ਕੁਦਰਤ ਦੇ ਕਹਿਰ ਕਾਰਨ ਭਾਰੀ ਤਬਾਹੀ ਹੋਈ ਹੈ। ਭਾਰੀ ਹੜ੍ਹਾਂ ਵਿੱਚ ਬਹੁਤ ਸਾਰੀਆਂ ਜਾਨਾਂ ਚਲੀਆਂ ਗਈਆਂ ਤੇ ਵੱਡੇ ਪੱਧਰ ‘ਤੇ ਜਾਇਦਾਦਾਂ ਦਾ ਨੁਕਸਾਨ ਹੋਇਆ ਹੈ। ਔਖ ਦੀ ਇਸ ਘੜੀ ਰਾਹਤ ਤੇ ਮੁੜ ਵਸੇਬੇ ਲਈ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਵੱਡੀ ਮਦਦ ਦੀ ਲੋੜ ਹੈ। ਬੀਤੇ ਸਮੇਂ ਵਿੱਚ ਅਜਿਹੀਆਂ ਉਤਰਖੰਡ ਵਿੱਚ ਭੋਇੰ ਖਿਸਕਣ, ਲੱਦਾਖ ਵਿੱਚ ਬੱਦਲ ਫਟਣ, ਸੁਨਾਮੀ ਆਉਣ, ਉੜੀਸਾ ਵਿੱਚ ਸਮੁੰਦਰੀ ਤੂਫਾਨ ਆਉਣ, ਕਾਰਗਿਲ ਜੰਗ ਜਾਂ ਗੁਜਰਾਤ ਵਿੱਚ ਭੂਚਾਲ ਜਿਹੀਆਂ ਕੁਦਰਤੀ ਆਫਤਾਂ ਆਉਣ ‘ਤੇ ਟ੍ਰਿਬਿਊੂੂਨ ਦੇ ਪਾਠਕਾਂ ਨੇ ਹਮੇਸ਼ਾ ਫਰਾਖਦਿਲੀ ਦਿਖਾਈ ਹੈ। ਟ੍ਰਿਬਿਊੂੂਨ ਟਰੱਸਟ, ਜਿਸ ਨੇ ਇਸ ਔਖ ਵੇਲੇ 15 ਲੱਖ ਰੁਪਏ ਦਾ ਯੋਗਦਾਨ ਪਾਉਣ ਦਾ ਫੈਸਲਾ ਕੀਤਾ ਹੈ, ਵੱਲੋਂ ਆਪਣੇ ਪਾਠਕਾਂ ਨੂੰ ਖੁਲ੍ਹਦਿਲੀ ਨਾਲ ”ਟ੍ਰਿਬਿਊੂੂਨ ਜੰਮੂ ਤੇ ਕਸ਼ਮੀਰ ਰਿਲੀਫ਼ ਫੰਡ” ਲਈ ਦਾਨ ਦੇਣ ਦੀ ਅਪੀਲ ਕੀਤੀ ਜਾਂਦੀ ਹੈ। ਤੁਹਾਡੀ ਇਸ ਖੁਲ੍ਹਦਿਲੀ ਦਾ ਆਪਣੇ ਪਰਿਵਾਰਾਂ ਦੇ ਜੀਅ ਜਾਂ ਘਰ ਗੁਆ ਚੁੱਕੇ ਲੋਕਾਂ ਲਈ ਬੜਾ ਵੱਡਾ ਅਰਥ ਹੋਏਗਾ। 500 ਰੁਪਏ ਜਾਂ ਇਸ ਤੋਂ ਵੱਧ ਰਾਸ਼ੀ ਦੇਣ ਵਾਲਿਆਂ ਦੇ ਨਾਮ ਅਖ਼ਬਾਰ ਵਿੱਚ ਛਾਪੇ ਜਾਣਗੇ। ਦਾਨ ‘ਚ ਦਿੱਤੀ ਜਾ ਰਹੀ ਅਜਿਹੀ ਸਾਰੀ ਰਾਸ਼ੀ ਆਮਦਨ ਕਰ ਐਕਟ ਦੇ ਸੈਕਸ਼ਨ-80 ਜੀ ਅਧੀਨ ਕਰ ਮੁਕਤ ਹੋਏਗੀ।
ਇਹ ਦਾਨ ਰਾਸ਼ੀ ਚੈੱਕ ਜਾਂ ਡਿਮਾਂਡ ਡਰਾਫਟ ਦੇ ਰੂਪ ਵਿੱਚ ਅਤੇ ”ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ” ਨੂੰ ਅਦਾਇਗੀਯੋਗ ਹੋਵੇ ਤੇ ਇਹ ਟ੍ਰਿਬਿਊੂੂੂਨ ਟਰੱਸਟ ਸੈਕਟਰ 29-ਡੀ, ਚੰਡੀਗੜ੍ਹ-160030 ਜਾਂ ਫਿਰ ਵੱਖ ਵੱਖ ਸ਼ਹਿਰਾਂ ਵਿੱਚ ਟ੍ਰਿਬਿਊੂੂਨ ਦੇ ਦਫਤਰਾਂ ਵਿੱਚ ਭੇਜੀ ਜਾਵੇ। ਇਹ ਰਾਸ਼ੀ ਨਾਲ ਦੀ ਨਾਲ ਪ੍ਰਧਾਨ ਮੰਤਰੀ ਦੇ ਕੌਮੀ ਰਾਹਤ ਫੰਡ ਵਿੱਚ ਭੇਜੀ ਜਾਂਦੀ ਰਹੇਗੀ।

Install Punjabi Akhbar App

Install
×