ਬੀ.ਜੇ.ਪੀ ਅਮਰੀਕਾ ਦੇ ਸਿੱਖ ਅਫੇਅਰਜ਼ ਦੇ ਆਗੂਆਂ ਨੇ ਮੋਦੀ ਸਰਕਾਰ ਨੇ ਕਿਸਾਨਾਂ ਤੇ ਥੋਪੇ ਗਏ ਤਿੰਨ ਕਾਨੂੰਨਾ ਨੂੰ ਤੁਰੰਤ ਵਾਪਿਸ ਲੈਣ ਦੀ ਕੀਤੀ ਪੁਰ-ਜ਼ੋਰ ਅਪੀਲ

ਵਾਸ਼ਿੰਗਟਨ — ਭਾਰਤੀ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਜਿੱਥੇ ਅਮਰੀਕਾ, ਕੈਨੇਡਾ,ਜਰਮਨੀ, ਇਟਲੀ, ਇੰਗਲੈਂਡ ,ਆਸਟ੍ਰੇਲੀਆ,ਅਤੇ ਹੋਰ ਅਨੇਕਾਂ ਮੁਲਕਾਂ ਚ’ ਲੋਕ ਸੜਕਾਂ ਤੇ ਕਿਸਾਨ ਮਾਰੂ ਨੀਤੀਆਂ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਹਨ। ਪ੍ਰੰਤੂ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ।ਅਤੇ ਲੱਖਾਂ ਇਨਸਾਨ ਦਿੱਲੀ ਮੋਰਚੇ ਤੇ ਘਰੋਂ ਬੇਘਰ ਹੋਈ ਫਿਰਦੇ ਹਨ। ਇੰਨਾਂ ਸ਼ਬਦਾ ਦਾ ਪ੍ਰਗਟਾਵਾ ਇੰਨਾਂ ਆਗੂਆਂ ਨੇ ਕੀਤਾ ਜਿੰਨਾਂ ਦੀ ਜੜ੍ਹਾਂ ਕਿਸਾਨੀ ਨਾਲ ਜੁੜੀਆਂ ਹੋਈਆ ਹਨ ਜਿੰਨਾਂ ਚ’ ਕੰਵਲਜੀਤ ਸਿੰਘ ਸੋਨੀ ਕਨਵੀਨਰ ਸਿੱਖ ਅਫੇਅਰਜ ਬੀਜੇਪੀ , ਬਲਜਿੰਦਰ ਸਿੰਘ ਸੰਮੀ ਕੌਆਰਡੀਨੇਟਰ(ਮੈਰੀਲੈਂਡ) ਸੁਰਿੰਦਰ ਸਿੰਘ ਰਹੇਜਾ ਕੌਆਰਡੀਨੇਟਰ ਵਰਜੀਨੀਆ,ਚੱਤਰ ਸਿੰਘ ਸੈਣੀ ਕੋਆਰਡੀਨੇਟਰ ਵਾਸ਼ਿੰਗਟਨ ਡੀ.ਸੀ, ਆਤਮਾ ਸਿੰਘ ਨਿਊਜਰਸੀ, ਰਵੀ ਸਿੰਘ ਸੈਨਹੋਜੇ, ਨਿਹਾਲ ਸਿੰਘ ਗੁੰਮਰ ਮੈਰੀਲੈਡ ,ਹਾਜਿਰ ਸਨ। ਇੰਨਾਂ ਆਗੂਆਂ ਨੇ ਪਾਰਟੀਬਾਜ਼ੀ ਤੋ ਉੱਪਰ ਉਠ ਕਿ  ਕਿਹਾ ਕਿ ਅੱਜ ਕਿਸਾਨ ਜੋ ਦੇਸ਼ ਦਾ ਅੰਨਦਾਤਾ ਹੈ ਸੜਕਾਂ ਤੇ ਉੱਤਰ ਕਿ ਸੰਘਰਸ਼  ਕਰ ਰਿਹਾ ਹੈ ਅਸੀਂ ਪ੍ਰਧਾਨ ਮੰਤਰੀ ਮੋਦੀ ਖੇਤੀ ਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਅਪੀਲ ਕਰਾਂਗੇ ਕਿ ਇਹ ਤਿੰਨ ਕਾਨੂੰਨ ਖ਼ਾਰਜ ਕੀਤੇ ਜਾਣ।

Install Punjabi Akhbar App

Install
×