ਕੈਨੇਡਾ ਦੇ ਬਰੈਂਪਟਨ ਅਤੇ ਮਿਸੀਸਾਗਾ ਵਿਖੇ ਭਾਰਤੀ ਗਰੋਸਰੀ ਸਟੋਰਾਂ ਦੇ ਬਾਹਰ ਅੰਬਾਨੀਆਂ, ਅਡਾਨੀਆਂ ਤੇ ਪਤੰਜਲੀ ਦਾ ਸਾਮਾਨ ਨਾ ਲੈਣ ਦੀ ਅਪੀਲ

ਨਿਊਯਾਰਕ/ ਬਰੈਂਪਟਨ—ਕਿਸਾਨ ਹਮਾਇਤੀਆਂ ਵੱਲੋਂ ਅੱਜ ਬਰੈਂਪਟਨ ਤੇ ਮਿਸੀਸਾਗਾ ਦੇ ਵੱਖ-ਵੱਖ ਭਾਰਤੀ ਗਰੋਸਰੀ ਸਟੋਰਾਂ ਦੇ ਬਾਹਰ ਅਡਾਨੀ ,ਅੰਬਾਨੀ ਅਤੇ ਪਤੰਜਲੀ ਦੇ ਉਤਪਾਦਾਂ ਦੇ ਬਾਈਕਾਟ ਦੀ ਅਪੀਲ ਕੀਤੀ ਗਈ ਹੈ ਅਤੇ ਇੰਨਾਂ ਉਤਪਾਦਾਂ ਬਾਬਤ ਖਰੀਦਦਾਰਾਂ ਨੂੰ ਜਾਗਰੂਕ ਵੀ ਕੀਤਾ ਗਿਆ ਹੈ। ਕਿਸਾਨ ਹਮਾਇਤੀਆਂ ਵੱਲੋਂ ਛੋਟੇ-ਛੋਟੇ ਗਰੁੱਪਾ ਵਿੱਚ ਵੱਖ-ਵੱਖ ਸਟੋਰਾਂ ਦੇ ਬਾਹਰ ਖ਼ਰੀਦਦਾਰੀ ਕਰਨ ਆਉਣ ਵਾਲੇ ਲੋਕਾਂ ਨੂੰ ਇੰਨਾ ਉਤਪਾਦਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਉਨਾਂ ਨੂੰ ਇਹ ਉਤਪਾਦ ਨਾ ਖਰੀਦਣ ਦੀ ਬੇਨਤੀ ਵੀ ਕੀਤੀ ਗਈ ਹੈ।

ਇਨਾਂ ਵਿਰੋਧ ਕਰ ਰਹੇ ਗਰੁਪਾਂ ਵਿੱਚ ਹਰ ਉਮਰ ਦੇ ਲੋਕ ਸ਼ਾਮਲ ਸਨ ਜਿਨ੍ਹਾਂ ਨੇ ਹੱਥਾਂ ਵਿੱਚ ਬੈਨਰ ਵੀ ਫੜੇ ਹੋਏ ਸਨ। ਮੁਜਾਹਰਾਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੋਰਾਨ ਹੋਰਨਾਂ ਸਟੋਰਾਂ ਅੱਗੇ ਜਾਕੇ ਵੀ ਇਸ ਮੁਹਿੰਮ ਤਹਿਤ ਇਨ੍ਹਾਂ ਉਤਪਾਦਾਂ ਬਾਰੇ ਜਾਗਰੂਕ ਕੀਤਾ ਜਾਵੇਗਾ ਤੇ ਬਾਈਕਾਟ ਦੀ ਅਪੀਲ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਇਸ ਮੰਗ ਨੂੰ ਵਿਦੇਸ਼ਾਂ ਵਿੱਚ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ ਤੇ ਲੋਕਾਂ ਵੱਲੋਂ ਇਸ ਬਾਈਕਾਟ ਦੀ ਅਪੀਲ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ।

Install Punjabi Akhbar App

Install
×