ਸਿਡਨੀ ਤੋਂ 12 ਸਾਲਾਂ ਦਾ ਨਵਯੁਵਕ ਲਾਪਤਾ, ਪੁਲਿਸ ਵੱਲੋਂ ਲੋਕਾਂ ਨੂੰ ਅਪੀਲ

ਪੱਛਮੀ ਸਿਡਨੀ ਦੇ ਮਾਰਾਯੋਂਗ ਵਿੱਚ ਰਹਿਣ ਵਾਲਾ ਯੂਰਪੀਆਈ ਦਿੱਖ ਦਾ 12 ਸਾਲਾਂ ਦਾ ਬੱਚਾ -ਲਿਊਕਸ ਥੋਮਸ, ਬੀਤੇ ਬੁੱਧਵਾਰ ਤੋਂ ਲਾਪਤਾ ਹੈ। ਪੁਲਿਸ ਨੇ ਜਨਤਕ ਅਪੀਲ ਕਰਦਿਆਂ ਕਿਹਾ ਹੈ ਕਿ ਲਿਊਕਸ ਆਖਰੀ ਸਮੇਂ ਵਿੱਚ ਮਾਰਾਯੋਂਗ ਵਿਖੇ ਇੱਕ ਘਰ ਵਿੱਚ ਦੇਖਿਆ ਗਿਆ ਸੀ ਪਰੰਤੂ ਇਸਤੋਂ ਬਾਅਦ ਉਹ ਆਪਣੇ ਘਰ ਨਹੀਂ ਪਰਤਿਆ। ਜੇਕਰ ਕਿਸੇ ਨੂੰ ਵੀ ਉਕਤ ਬਾਰੇ ਵਿੱਚ ਕੋਈ ਵੀ ਮਾਲੂਮਾਤ ਹੋਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੇ ਤਾਂ ਜੋ ਲਿਊਕਸ ਬਾਰੇ ਜਲਦੀ ਤੋਂ ਜਲਦੀ ਪਤਾ ਲਗਾਇਆ ਜਾ ਸਕੇ।
ਪੁਲਿਸ ਨੇ ਇਹ ਵੀ ਦੱਸਿਆ ਕਿ ਉਹ ਮਾਰਾਯੋਂਗ, ਕਿੰਗਜ਼ ਪਾਰਕ, ਦ ਪੌਂਡਜ਼ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਵਾਕਿਫ਼ ਹੈ ਅਤੇ ਅਕਸਰ ਹੀ ਇੱਥੇ ਘੁੰਮਦਾ ਫਿਰਦਾ ਰਹਿੰਦਾ ਹੈ।
ਲਿਊਕਸ -ਯੂਰਪੀ ਦਿੱਖ ਵਾਲਾ ਗੋਰਾ ਚਿੱਟਾ ਬੱਚਾ ਹੈ ਜਿਸਦਾ ਕੱਦ ਲਗਭਗ 125 ਸੈਂਟੀਮੀਟਰ ਹੈ, ਪਤਲੀ ਦਿੱਖ ਵਾਲਾ ਹੈ। ਉਸਦੇ ਭੂਰੇ ਵਾਲ ਹਨ ਅਤੇ ਭੂਰੀਆਂ ਅੱਖਾਂ ਹਨ।