ਮਦਦ ਲਈ ਅਪੀਲ

ਵਾਹਿਗੁਰੂ ਜੀ ਕਾ ਖ਼ਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।।

ਜਦ- ਜਦ ਵੀ ਕਿਸੇ ਗਰੀਬ ਤੇ ਕਿਸੇ ਬਿਮਾਰੀ ਕਾਰਨ ਕੋਈ ਮੁਸੀਬਤ ਪਈ ਹੈ,ਤਾਂ ਦੇਸ ਵਿਦੇਸ ਵਸਦੇ ਸਿੱਖ ਸੰਗਤਾਂ ਨੇ
ਸਭ ਤੋ ਪਹਿਲਾ ਉਸ ਗਰੀਬ ਦੀ ਮਦਦ ਕੀਤੀ ਹੈ ।ਇਸ ਤਰਾਂ ਹੀ ਅੱਜ ਪਿੰਡ ਖੁੱਡੀ ਕਲਾਂ ਦੇ ਅਮ੍ਰਿਤਪਾਲ ਸਿੰਘ ਨੂੰ ਮਦਦ ਦੀ ਬਹੁਤ ਜਰੂਰਤ ਹੈ ਜੋ ਕਿ ਦਿਮਾਗੀ ਤੋਰ ਤੇ ਬਿਮਾਰ ਹੈ ,
ਅਤੇ ਨਾਲ ਹੀ ਅੰਮ੍ਰਿਤਪਾਲ ਸਿੰਘ ਨੂੰ ਹੋਰ ਸਰੀਰਕ ਪਰੇਸਾਨੀਆ ਹਨ ਜਿਨਾਂ ਕਾਰਨ ਉਸ ਨੂੰ ਸਮੇ ਸਮੇਂ ਤੇ ਦੌਰੇ ਪੈਦੇ ਰਹਿੰਦੇ ਹਨ ਜਿਸ ਤੋ ਬਾਅਦ ਕਿ ਉਸ ਨੂੰ ਕਈ ਕਈ ਦਿਨ ਹੋਸ ਨਹੀ ਆਉਂਦਾ ਤੇ ਅਮ੍ਰਿਤਪਾਲ ਨੂੰ ਕਈ ਕਈ ਦਿਨ ਹਸਪਤਾਲ ਵਿੱਚ ਦਾਖਲ ਰੱਖਣਾ ਪੈਂਦਾ ਹੈ ਜਿਸ ਤੇ ਕੀ ਕਾਫੀ ਖਰਚ ਹੁੰਦਾ ਹੈ,ਜਦਕਿ ਘਰ ਵਿੱਚ ਕਮਾਉਣ ਵਾਲਾ ਕੋਈ ਨਹੀ ਹੈ ਕਿਉਂ ਕੀ ਅਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ।
ਅਮ੍ਰਿਤਪਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਹੀ ਸਾਰਾ ਸਮਾਂ ਸੇਵਾ ਕਰਦਾ ਰਹਿੰਦਾ ਹੈ ਕਿਉਂ ਕੀ ਦਿਮਾਗੀ ਤੌਰ ਤੇ ਬਿਮਾਰ ਹੋਣ ਦੇ ਨਾਲ ਨਾਲ ਉਸ ਦੀ ਇੱਕ ਬਾਂਹ ਵੀ ਕੱਟੀ ਹੋਈ ਹੈ ,ਜਿਸ ਕਾਰਨ ਉਹ ਕੋਈ ਕੰਮ ਵੀ ਨਹੀਂ ਕਰ ਸਕਦਾ।
ਇਸ ਦੇ ਨਾਲ ਨਾਲ ਉਸ ਕੋਲ ਰਹਿਣ ਲਈ ਕੋਈ ਮਕਾਨ ਵੀ ਨਹੀਂ ਹੈ ,ਸਿਰਫ ਹੈ ਤਾਂ ਇੱਕ ਵਿਸਵੇ ਦਾ ਖਾਲੀ ਪਲਾਟ ਜਿਸ ਵਿੱਚ ਉਸ ਦਾ ਕਮਰਾ ਪਾਉਣ ਦੀ ਜਰੂਰਤ ਹੈ ।
ਅਮ੍ਰਿਤਪਾਲ ਦੀ ਦੇਖਭਾਲ ਉਸ ਦੀ ਭੈਣ ਹੀ ਕਰਦੀ ਹੈ ।
ਅਮ੍ਰਿਤਪਾਲ ਦਾ ਇਲਾਜ ਕਰਵਾਉਣ ਲਈ ਅਤੇ ਉਸ ਨੂੰ ਇੱਕ ਕਮਰਾ ਪਾ ਕੇ ਦੇਣ ਲਈ ਮਦਦ ਦੀ ਜਰੂਰਤ ਹੈ ।

ਅਮ੍ਰਿਤਪਾਲ ਦੀ ਸਮੇਂ ਸਮੇਂ ਤੇ ਆਉਣ ਵਾਲੀ ਦਵਾਈ ਤੇ ਹਸਪਤਾਲ ਵਿੱਚ ਦਾਖਲ ਕਰਨ ਸਮੇੰ ਹੋਣ ਵਾਲਾ ਖਰਚਾ ਬਹੁਤ ਜਿਆਦਾ ਹੈ ਕਿਉਕੀ ਅਮ੍ਰਿਤਪਾਲ ਸਿੰਘ ਦਾ ਇਲਾਜ ਪੀ-ਜੀ ਆਈ ਚੰਡੀਗੜ੍ਹ ਤੋ ਚੱਲ ਰਿਹਾ ਹੈ ਜੋ ਕਿ ਕਾਫੀ ਮਹਿੰਗਾ ਹੈ ਜਿਸ ਤੋ ਕਿ ਅਮ੍ਰਿਤਪਾਲਸਿੰਘ ਪੂਰੀ ਤਰਾਂ ਅਸਮਰੱਥ ਹੈ ,ਸੋ ਗੁਰ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਅਮ੍ਰਿਤਪਾਲ ਸਿੰਘ ਦੀ ਮਦਦ ਕੀਤੀ ਜਾਵੇ ਤਾਂ ਜੋ ਉਸ ਦਾ ਸਹੀ ਤੇ ਚੰਗਾ ਇਲਾਜ ਹੋ ਸਕੇ ਤੇ ਉਸ ਦੇ ਰਹਿਣ ਲਈ ਇੱਕ ਕਮਰਾ ਬਣਾਇਆ ਜਾ ਸਕੇ।
ਜੋ ਵੀ ਅਮ੍ਰਿਤਪਾਲ ਸਿੰਘ ਦੀ ਮਦਦ ਕਰਨੀ ਹੈ ਉਹ ਅਮ੍ਰਿਤਪਾਲ ਸਿੰਘ ਦੀ ਭੈਣ ਨਾਲ +91 6239483392 ਤੇ ਸੰਪਰਕ ਕਰਕੇ ਅਮ੍ਰਿਤਪਾਲ ਸਿੰਘ ਦੀ ਮਦਦ ਕਰ ਸਕਦੇ ਹਨ।

ਵਾਹਿਗੁਰੂ ਜੀ ਕਾ ਖ਼ਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ॥

Install Punjabi Akhbar App

Install
×