ਲਾਇਨਜ਼ ਅੱਖਾਂ ਦੇ ਹਸਪਤਾਲ, ਅੰਮ੍ਰਿਤਸਰ ਵੱਲੋਂ ਅਪੀਲ

Lions Eye Hospital 003

ਅੰਮ੍ਰਿਤਸਰ ਵਿਚਲੇ ਲਾਇਨਜ਼ ਅੱਖਾਂ ਦੇ ਹਸਪਤਾਲ, ਜੋ ਕਿ 208 ਸੀ, ਰਨਜੀਤ ਐਵਨਿਯੂ ਵਿਖੇ 1982 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਦਾ ਨੰਬਰ ਕਲੱਬ ਨੰਬਰ 042606-ਜ਼ਿਲ੍ਹਾ, 321-ਡੀ, ਲਾਇਨਜ਼ ਕਲੱਬ ਇੰਟਰਨੈਸ਼ਨਲ ਵਜੋਂ ਰਜਿਸਟਰਡ ਹੈ। ਇਸ ਕਲੱਬ ਵੱਲੋਂ 1982 ਤੋਂ ਹੀ ਗਰੀਬ ਮਰੀਜ਼ਾਂ ਦੀਆਂ ਅੱਖਾਂ ਦੇ ਇਲਾਜ ਬਹੁਤ ਹੀ ਘੱਟ ਰੁਪਿਆਂ ਉਪਰ ਕੀਤੇ ਜਾਂਦੇ ਹਨ। 2007 ਵਿੱਚ ਇਸ ਹਸਪਤਾਲ ਵਿਖੇ ਓ.ਪੀ.ਡੀ. ਦੀ ਸੇਵਾ ਆਰੰਭੀ ਗਈ ਅਤੇ ਬਿਨ-ਨਾਗਾ ਗਰੀਬ ਲੋਕਾਂ ਵਾਸਤੇ ਅੱਖਾਂ ਦੇ ਚੈਕਅਪ ਲਈ ਕੈਂਪ ਲਗਾਏ ਗਏ ਅਤੇ ਇਹ ਸਿਲਸਿਲਾ ਹੁਣ ਵੀ ਬਾ-ਦਸਤੂਰ ਜਾਰੀ ਹੈ। ਜ਼ਿਕਰਯੋਗ ਹੈ ਕਿ 2007 ਵਿੱਚ ਇਹ ਸੇਵਾ ਇੰਗਲੈਂਡ ਵਿਚਲੇ ਸਾਊਥਹਾਲ ਦੇ ਲਾਇਨਜ਼ ਕਲੱਬ ਵੱਲੋਂ ਦਿੱਤੀ ਗਈ ਮਾਲੀ ਸਹਾਇਤਾ ਨਾਲ ਸ਼ੁਰੂ ਕੀਤੀ ਗਈ ਸੀ। ਹਸਪਤਾਲ ਵੱਲੋਂ ਉਨਾਂ ਅੱਖਾਂ ਦੇ ਮਰੀਜ਼ਾਂ ਦੀ ਸੇਵਾ ਕੀਤੀ ਜਾਂਦੀ ਹੈ ਜੋ ਕਿ ਮਹਿੰਗੇ ਹਸਪਤਾਲਾਂ ਅੰਦਰ ਆਪ੍ਰੇਸ਼ਨ ਜਾਂ ਅੱਖਾਂ ਦੇ ਇਲਾਜ ਕਰਵਾਉਣ ਵਾਸਤੇ ਅਸਮਰਥ ਹੁੰਦੇ ਹਨ। ਇਨਾਂ ਦੇ ਇਲਾਜ ਚੈਕਅਪ ਤੋਂ ਲੈ ਕੇ ਆਪ੍ਰੇਸ਼ਨ ਤੱਕ, ਬਹੁਤ ਹੀ ਘੱਟ ਪੈਸਿਆਂ ਨਾਲ ਕੀਤੇ ਜਾਂਦੇ ਹਨ।

Lions Eye Hospital 002

ਵੈਸੇ ਹਸਪਤਾਲ ਅੰਦਰ ਬਹੁਤ ਸਾਰੀਆਂ ਆਧੁਨਿਕ ਮਸ਼ੀਨਾਂ ਉਪਲੱਬਧ ਹਨ ਪਰੰਤੂ ਹਾਲੇ ਵੀ ਫੈਕੋ ਐਮਲਸੀਫਾਇਰ ਮਸ਼ੀਨ, ਸਕੈਨ ਕਰਨ ਵਾਲੀ ਮਸ਼ੀਨ, ਇਨਡਾਇਰੈਕਟ ਓਪਥੈਲਮੋਸਕੋਪ, ਵਰਗੀਆਂ ਮਸ਼ੀਨਾਂ ਦੀ ਬਹੁਤ ਸਖ਼ਤ ਜ਼ਰੂਰਤ ਹੈ ਤਾਂ ਜੋ ਮਰੀਜ਼ਾਂ ਦੇ ਇਲਾਜ ਹੋਰ ਵੀ ਵਧੀਆ ਢੰਗ ਤਰੀਕਿਆਂ ਨਾਲ ਕੀਤਾ ਜਾ ਸਕੇ। ਇਸ ਵਾਸਤੇ ਕਲੱਬ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਜੋ ਕੋਈ ਵੀ ਸੱਜਣ ਅਜਿਹੀ ਸੇਵਾ ਕਰਨੀ ਚਾਹੁੰਦਾ ਹੋਵੇ, ਕ੍ਰਿਪਾ ਕਰਕੇ ਅੱਗੇ ਆਵੇ ਅਤੇ ਕਲੱਬ ਦੇ ਮੋਢੇ ਨਾਲ ਮੋਢਾ ਜੋੜ ਕੇ ਮਾਨਵਤਾ ਦੀ ਸੇਵਾ ਵਿੱਚ ਯੋਗਦਾਨ ਪਾਵੇ।

Lions Eye Hospital 001

ਇਹ ਕਲੱਬ (ਲਾਇਨਜ਼ ਕਲੱਬ ਅੰਮ੍ਰਿਤਸਰ ਗੋਲਡਨ ਟੈਂਪਲ (ਪ੍ਰੋਜੈਕਟ ਸੋਸਾਇਟੀ) ਰਜਿ.) ਅਤੇ ਇਸਦਾ ਐਫ.ਸੀ.ਆਰ.ਏ. ਐਕਟ ਨੰਬਰ 115210048 ਹੈ। ਬੈਂਕ ਡਿਟੇਲ ਹੇਠ ਲਿਖੇ ਅਨੁਸਾਰ ਹਨ:

LIONS CLUB AMRITSAR GOLDEN TEMPLE [PROJECT SOCIETY]
Account no. 147301000003673. IFSC CODE; IOBA0001473.
INDIAN OVERSEAS BANK, RANJIT AVENUE, AMRITSAR.

ਕਿਸੇ ਕਿਸਮ ਦੀ ਜਾਣਕਾਰੀ ਵਾਸਤੇ ਲਾਇਨ ਨਰਿੰਦਰ ਸਿੰਘ (ਚੇਅਰਮੈਨ) ਨੂੰ ਫੋਨ ਨੰ: + 91 98143 12212. ਉਪਰ ਅਤੇ ਜਾਂ ਫੇਰ ਈ-ਮੇਲ asrlionseyehospital@gmail.com ਸੰਪਰਕ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks