ਅਨੁਰਾਗ ਅਤੇ ਪਰਵੇਸ਼ ਨੇ ਜਿਨ੍ਹਾਂ ਸੀਟਾਂ ਉੱਤੇ ਦਿੱਤੇ ਸਨ ਭੜਕਾਊ ਬਿਆਨ ਉੱਥੇ ਮਿਲੀ ਬੀਜੇਪੀ ਨੂੰ ਹਾਰ

ਬੀਜੇਪੀ ਰਿਠਾਲਾ, ਵਿਕਾਸਪੁਰੀ ਅਤੇ ਮਾਦੀਪੁਰ ਸੀਟ ਹਾਰ ਗਈ, ਜਿੱਥੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅਤੇ ਸੰਸਦ ਪਰਵੇਸ਼ ਵਰਮਾ ਨੇ ਭੜਕਾਊ ਬਿਆਨ ਦਿੱਤੇ ਸਨ। ਰਿਠਾਲਾ ਵਿੱਚ ਅਨੁਰਾਗ ਨੇ ‘ਦੇਸ਼ ਦੇ ਗੱਦਾਰੋਂ ਕੋ… ਗੋਲੀ ਮਾਰੋ .. ਕੋ’ ਦਾ ਨਾਰਾ ਲਗਵਾਇਆ ਸੀ ਅਤੇ ਵਿਕਾਸਪੁਰੀ ਵਿੱਚ ਪਰਵੇਸ਼ ਨੇ ਕਿਹਾ ਸੀ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀ ਘਰਾਂ ਵਿੱਚ ਵੜ ਕੇ ਰੇਪ ਕਰ ਸੱਕਦੇ ਹਨ। ਮਾਦੀਪੁਰ ਵਿੱਚ ਪਰਵੇਸ਼ ਨੇ ਕੇਜਰੀਵਾਲ ਨੂੰ ਆਤੰਕਵਾਦੀ ਦੱਸਿਆ ਸੀ। ਜ਼ਿਕਰਯੋਗ ਹੈ ਕਿ ਦਿੱਲੀ ਵਿਧਾਨਸਪਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ 62 ਸੀਟਾਂ ਮਿਲੀਆਂ ਹਨ ਅਤੇ ਬੀਜੇਪੀ ਨੂੰ 8 ਨਾਲ ਹੀ ਗੁਜ਼ਾਰਾ ਕਰਨਾ ਪਿਆ ਹੈ।

Install Punjabi Akhbar App

Install
×