ਕਰੋਨਾ ਦੇ ਚਲਦਿਆਂ, ਦੋ ਚੋਟੀ ਦੀਆਂ ਯੂਨੀਵਰਸਟੀਆਂ ਨੇ ਕੱਟੀਆਂ ਸੈਂਕੜੇ ਨੌਕਰੀਆਂ

(ਐਸ.ਬੀ.ਐਸ.) ਦੇਸ਼ ਦੀਆਂ ਚੋਟੀ ਦੀਆਂ ਦੋ ਯੂਨੀਵਰਸਟੀਆਂ -ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ ਨੇ ਕਰੋਨਾ ਦੇ ਚਲਦਿਆਂ ਆਪਣੇ ਸੰਸਥਾਨਾਂ ਵਿੱਚੋਂ ਸੈਂਕੜੇ ਨੌਕਰੀਆਂ ਉਪਰ ਕੱਟ ਮਾਰ ਦਿੱਤਾ ਹੈ ਅਤੇ ਇਸ ਦਾ ਕਾਰਨ ਸਿਰਫ ਅਤੇ ਸਿਰਫ ਕਰੋਨਾ ਮਹਾਂਮਾਰੀ ਕਾਰਨ ਉਪਜੀ ਆਰਥਿਕ ਸਥਿਤੀ ਨੂੰ ਮੰਨਿਆ ਜਾ ਰਿਹਾ ਹੈ। ਏ.ਐਨ.ਯੂ. ਦੇ ਵਾਈਸ ਚਾਂਸਲਰ ਬਰੇਨ ਸ਼ਮਿਡਟ ਅਨੁਸਾਰ 215 ਅਸਾਮੀਆਂ ਖ਼ਤਮ ਕਰ ਦਿੱਤੀਆਂ ਗਈਆਂ ਹਨ ਅਤੇ ਇਸ ਨਾਲ 2021 ਤੋਂ 2023 ਦੌਰਾਨ 103 ਮਿਲੀਅਨ ਡਾਲਰ ਬਚਾਉਣ ਦਾ ਅਨੁਮਾਨ ਹੈ। ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਨੁਸਾਰ 256 ਪੋਜ਼ੀਸ਼ਨਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ 39 ਮਿਲੀਅਨ ਡਾਲਰ ਬਚਾਉਣ ਦਾ ਟੀਚਾ ਹੈ।

Install Punjabi Akhbar App

Install
×