ਮਜ਼ਦੂਰਾਂ ਦੀਆਂ ਮਜ਼ਦੂਰੀਆਂ ਵਿੱਚ ਸੇਂਧ ਲਗਾਉਣ ਵਾਲਿਆਂ ਲਈ ਭਾਰੀ ਜੁਰਮਾਨੇ ਅਤੇ 10 ਸਾਲਾਂ ਦੀ ਸਜ਼ਾ -ਵਿਕਟੋਰੀਆ ਰਾਜ ਸਰਕਾਰ ਨੇ ਲਿਆ ਇਤਿਹਾਸਿਕ ਫੈਸਲਾ

(ਐਸ.ਬੀ.ਐਸ.) ਰਾਜ ਸਰਕਾਰ ਨੇ ਇਤਿਹਾਸਿਕ ਫੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ ਉਹ ਲੋਕ ਜੋ ਕਿ ਵਰਕਰਾਂ ਨੂੰ ਉਨ੍ਹਾਂ ਦੀ ਬਣਦੀ ਮਜ਼ਦੂਰੀ ਪੂਰੀ ਨਹੀਂ ਦਿੰਦੇ ਅਤੇ ਉਸ ਵਿੱਚ ਸੇਂਧ ਲਗਾ ਕੇ ਚੋਰੀ ਵਰਗਾ ਘਿਨੌਣਾ ਕੰਮ ਕਰਦੇ ਹਨ, ਹੁਣ ਉਨਾ੍ਹਂ ਦੀ ਖੈਰ ਨਹੀਂ ਕਿਉਂਕਿ ਉਨ੍ਹਾਂ ਨੂੰ ਅਜਿਹੇ ‘ਅਪਰਾਧਿਕ ਜੁਰਮ’ ਲਈ ਹੁਣ ਭਾਰੀ ਜੁਰਮਾਨੇ ਅਤੇ 10 ਸਾਲਾਂ ਦੀ ਕੈਦ ਬਾਮੁਸ਼ੱਕਤ ਵੀ ਕੱਟਣੀ ਪੈ ਸਕਦੀ ਹੈ। ੳਦਉਗਪਤੀ ਜਾਂ ਹੋਰ ਇੰਪਲਾਇਰਜ਼ ਜੇ ਇਸ ਵਿੱਚ ਕੋਈ ਯੋਗਦਾਨ ਪਾਉਂਦੇ ਹਨ ਤਾਂ ਉਨ੍ਹਾਂ ਨੂੰ 2 ਲੱਖ (ਇੰਡੀਵਿਜੁਅਲ) ਅਤੇ ਕੰਪਨੀ ਨੂੰ ਦੱਸ ਲੱਖ ਤੱਕ ਦਾ ਜਰਮਾਨਾ ਅਤੇ ਦੱਸ ਸਾਲਾਂ ਦੀ ਕੈਦ ਭੁਗਤਣੀ ਪਵੇਗੀ। ਰਾਜ ਦੇ ਟਰੇਡ ਹਾਲ ਕਾਂਸਲ ਦੇ ਸੈਕਟਰੀ ਲਿਊਕ ਹਿਲਾਕਰੀ ਨੇ ਇਸ ਕਾਨੂੰਨ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਅਜਿਹੇ ਲੋਕਾਂ ਨੂੰ ਹੁਣ ਪਤਾ ਲੱਗੇਗਾ ਜਦੋਂ ਉਹ ਜੇਲ੍ਹ ਦੀ ਹਵਾ ਖਾਣਗੇ ਕਿ ਕਿਸੇ ਮਜ਼ਦੂਰੀ ਦੀ ਮਿਹਨਤ ਦੀ ਕਮਾਈ ਵਿੱਚੋਂ ਚੋਰੀ ਕਿਵੇਂ ਕਰੀਦੀ ਹੈ। ਵੈਸੇ ਵਕੀਲਾਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਕਾਨੂੰਨ ਤਾਂ ਪਹਿਲਾਂ ਵੀ ਹੈ ਪਰੰਤੂ ਉਦਯੋਗਪਤੀ ਜਾਂ ਹੋਰ ਵੱਡੇ ਵੱਡੇ ਲੋਕ ਅਜਿਹੀਆਂ ਕਰਤੂਤਾਂ ਤੋਂ ਰੁਕਦੇ ਹੀ ਨਹੀਂ ਹਨ।

Install Punjabi Akhbar App

Install
×