ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਅਤੇ ਗੈਰ ਕਾਨੂੰਨੀ ਵਪਾਰ ਦੇ ਖਿਲਾਫ ਅੰਤਰਰਾਸ਼ਟਰੀ ਦਿਵਸ ਮਨਾਇਆ

(ਵੈੱਬਨਾਰ ਨੂੰ ਸੰਬੋਧਨ ਕਰਦੇ ਹੋਏ ਡਾ: ਕਰਨਲ ਰਾਜਿੰਦਰ ਸਿੰਘ ਐਮ ਡੀ ਡੀ ਪੀ ਐਮ ਮਨੋਚਕਿਸਤਾ ਅਤੇ ਡਾ: ਐਨ ਐਲ ਗੁਪਤਾ ਪੀ ਐਚ ਡੀ ਸਾਇਕਾਲੋਜੀ)

ਫਰੀਦਕੋਟ 28 ਜੂਨ –ਬੀਤੇ ਦਿਨ ਉੱਤਰ ਭਾਰਤ ਦੇ ਪੰਜ ਰਾਜਾਂ , ਹਿਮਾਚਲ, ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਦੇ 60, 000 ਵਿਦਿਆਰਥੀਆਂ ਨੇ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਭਾਰਤ ਨੂੰ ਡਰੱਗ ਮੁਕਤ ਬਣਾਉਣ ਲਈ ਬੱਚਿਆਂ ਅਤੇ ਨੌਜਵਾਨਾਂ ਦੀ ਭੂਮਿਕਾ ਬਾਰੇ ਵੈੱਬਨਾਰ ਸਮਾਗਮ ਕਰਵਾਇਆ ਗਿਆ। ਇਸ ਵਿਚ ਅਕਾਲ ਅਕੈਡਮੀ ਜੰਡ ਸਾਹਿਬ ਅਤੇ ਸੁੱਖਣਵਾਲਾ ਦੇ 850 ਵਿਦਿਆਰਥੀਆਂ ਨੇ ਵੀ ਭਾਗ ਲਿਆ। ਇਹ ਵੈੱਬਨਾਰ ਇਸ ਵਿਸ਼ੇ ਤੇ ਦੁਨੀਆਂ ਦਾ ਸਭ ਤੋਂ ਵੱਡਾ ਵੈੱਬਨਾਰ ਸੀ ਜੋ ਵੈੱਬਨਾਰ ਬੁੱਕ ਆਫ ਰਿਕਾਰਡਜ਼ ਵਿਚ ਰਿਕਾਰਡ ਬਣਾਉਣ ਵਿਚ ਸਫਲ ਰਿਹਾ। ਵੈੱਬਨਾਰ ਕੁੱਲ 45 ਮਿੰਟ ਯੂ ਟਿਊਬ ਅਤੇ ਫੇਸਬੁੱਕ ਤੇ ਲਾਈਵ ਪ੍ਰਸਾਰਿਤ ਹੋਇਆ। ਇਸ ਵੈੱਬਨਾਰ ਵਿਚ 130 ਸਕੂਲਾਂ ਵਿਚ ਪੜ੍ਹ ਰਹੇ ਕੁੱਲ 60000 ਬੱਚਿਆਂ ਨੇ ਭਾਗ ਲਿਆ। ਇਸ ਵੈੱਬਨਾਰ ਨੂੰ ਪ੍ਰਸਿੱਧ ਮਨੋਚਕਿਸਤਕ ਅਤੇ ਸਲਾਹਕਾਰ ਡਾ: ਕਰਨਲ ਰਜਿੰਦਰ ਸਿੰਘ, ਡਾ: ਐਨ ਐਲ ਗੁਪਤਾ ਪੀ ਐਚ ਡੀ ਸਾਇਕਾਲੋਜੀ ਇਸ ਵੈੱਬਨਾਰ ਦੇ ਮੁੱਖ ਬੁਲਾਰੇ ਸਨ।