ਨਸ਼ਾ ਵਿਰੋਧੀ ਸੈਮੀਨਾਰ ਅਤੇ ਕਿਸਾਨੀ ਸੰਘਰਸ਼ ਦੇ ਯੋਧਿਆਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਵਰਤਮਾਨ ਸਰੋਕਾਰਾਂ, ਚੁਣੌਤੀਆਂ ਅਤੇ ਵਾਤਾਵਰਣ ਦੀ ਸੰਭਾਲ ਸਬੰਧੀ ਹੋਈ ਚਰਚਾ

ਫਰੀਦਕੋਟ :-ਪੰਥ ਖਾਲਸਾ ਨਸ਼ਾ ਮੁਕਤੀ ਕੇਂਦਰ ਪਿੰਡ ਚੰਦੜ ਵਿਖੇ ਕਰਵਾਏ ਗਏ ਨਸ਼ਾ ਵਿਰੋਧੀ ਸੈਮੀਨਾਰ ਅਤੇ ਸਨਮਾਨ ਸਮਾਰੋਹ ਮੌਕੇ ਵੱਡੀ ਗਿਣਤੀ ਵਿੱਚ ਉੱਘੇ ਸਮਾਜਸੇਵੀਆਂ, ਚਿੰਤਕਾਂ ਅਤੇ ਵੱਖਰੀ ਕਿਸਮ ਦੀਆਂ ਸ਼ਖਸ਼ੀਅਤਾਂ ਨੇ ਆਪੋ ਆਪਣੇ ਢੰਗ ਨਾਲ ਵਿਚਾਰ ਸਾਂਝੇ ਕੀਤੇ। ਪੰਥ ਖਾਲਸਾ ਨਸ਼ਾਮੁਕਤੀ ਕੇਂਦਰ ਦੇ ਸੰਚਾਲਕਾਂ ਭਾਈ ਸਤਨਾਮ ਸਿੰਘ ਚੰਦੜ ਅਤੇ ਪ੍ਰਗਟ ਸਿੰਘ ਮੁਦਕੀ ਨੇ ਦੱਸਿਆ ਕਿ ਉਕਤ ਸਮਾਗਮ ਦਾ ਮੁੱਖ ਮਕਸਦ ਸਮਾਜ ਵਿੱਚ ਨਸ਼ਿਆਂ ਪ੍ਰਤੀ ਜਾਗ੍ਰਿਤੀ ਲਿਆਉਣਾ ਅਤੇ ਕਿਸਾਨੀ ਸੰਘਰਸ਼ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਕਿਸਾਨਾ ਦਾ ਸਨਮਾਨ ਕਰਨਾ ਸੀ। ਉਨਾਂ ਦੱਸਿਆ ਕਿ ਸਮਾਗਮ ਦੌਰਾਨ ਗੁਰਪ੍ਰੀਤ ਸਿੰਘ ਚੰਦਬਾਜਾ, ਕੈਪਟਨ ਧਰਮ ਸਿੰਘ ਗਿੱਲ, ਡਾ ਦੇਵਿੰਦਰ ਸੈਫੀ, ਰੁਪਿੰਦਰ ਜਲਾਲ, ਗੁਰਿੰਦਰ ਸਿੰਘ ਮਹਿੰਦੀਰੱਤਾ, ਗੁਲਜਾਰ ਸਿੰਘ ਕਬਰਵੱਛਾ ਅਤੇ ਨਸ਼ਾ ਰੋਕੂ ਮੁਹਿੰਮ ਦੇ ਮੁਖੀ ਬੀਬੀ ਰਮਨਦੀਪ ਕੌਰ ਮਰਖਾਈ ਨੇ ਨਸ਼ਿਆਂ, ਵਾਤਾਵਰਣ ਦੀ ਸੰਭਾਲ, ਸਰਕਾਰ ਦੀਆਂ ਮਾਰੂ ਨੀਤੀਆਂ, ਵਰਤਮਾਨ ਸਰੋਕਾਰ, ਚੁਣੌਤੀਆਂ ਆਦਿ ‘ਤੇ ਚਰਚਾ ਕਰਨ ਦੇ ਨਾਲ-ਨਾਲ ਆਪਣੇ ਫਰਜ਼ ਪਹਿਚਾਨਣ ਤੇ ਸਮਾਜਿਕ ਕੁਰੀਤੀਆਂ ਵਿਰੁੱਧ ਇਕਜੁੱਟ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਉਪਰੋਕਤ ਸ਼ਖਸ਼ੀਅਤਾਂ ਤੋਂ ਇਲਾਵਾ ਜਸਵੀਰ ਸਿੰਘ ਜੱਸਾ ਮਾਛੀਵਾੜਾ ਅਤੇ ਸੁਖਵਿੰਦਰ ਸਿੰਘ ਬੱਬੂ ਸਮੇਤ ਹੋਰਨਾ ਨਾਮਵਰ ਸ਼ਖਸ਼ੀਅਤਾਂ ਦਾ ਵੀ ਵਿਸ਼ੇਸ਼ ਸਨਮਾਨ ਹੋਇਆ। ਬਾਪੂ ਜਗਤੇਜ ਸਿੰਘ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ। ਇਸ ਮੋਕੇ ਉਪਰੋਕਤ ਤੋਂ ਇਲਾਵਾ ਕਿਸਾਨੀ ਸੰਘਰਸ਼ ਦੇ ਯੋਧਿਆਂ ਵਿੱਚ ਸ਼ਾਮਲ ਸ਼ਹੀਦ ਜਗਤਾਰ ਸਿੰਘ ਕਬਰਵੱਛਾ ਦੇ ਪਰਿਵਾਰਕ ਮੈਂਬਰ, ਰਾਜਿੰਦਰ ਸਿੰਘ ਵੜਿੰਗ, ਜਸਵੰਤ ਸਿੰਘ ਭੰਬਾ, ਸੁਖਚੈਨ ਸਿੰਘ ਚੈਨਾ, ਜਥੇ. ਸ਼ਿੰਦਰ ਸਿੰਘ ਮੁਦਕੀ, ਕੁਲਵਿੰਦਰ ਸਿੰਘ ਗਿੱਲ, ਸਾਹਬ ਸਿੰਘ ਭਾਈਕਾ ਵਾੜਾ, ਊਧਮ ਸਿੰਘ ਕਬਰਵੱਛਾ, ਲਖਵਿੰਦਰ ਸਿੰਘ ਲੱਕੀ, ਸੁਖਵਿੰਦਰ ਸਿੰਘ ਛਿੰਦਰ, ਲਖਵੀਰ ਸਿੰਘ ਲੱਖਾ, ਜਥੇ. ਬੱਗੜ ਸਿੰਘ, ਪ੍ਰੀਤਮ ਸਿੰਘ, ਸੁਖਜਿੰਦਰ ਸਿੰਘ ਸੁੱਖਾ, ਗੁਰਨਾਮ ਸਿੰਘ ਚੰਦੜ, ਜਥੇ. ਜੰਗੀਰ ਸਿੰਘ ਅਤੇ ਕੋਚ ਦਿਲਬਾਗ ਸਿੰਘ ਬਾਗਾ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।

Install Punjabi Akhbar App

Install
×