ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਤਰਨਤਾਰਨ ਪੁਲਿਸ ਨੇ ਕੱਸਿਆ ਸ਼ਿਕੰਜਾ: ਦੋ ਵਿਅਕਤੀਆਂ ਨੂੰ ਨਸ਼ੇ ਪਦਾਰਥਾਂ ਸਮੇਤ ਕੀਤਾ ਕਾਬੂ

ਤਰਨਤਾਰਨ, ਜ਼ਿਲ੍ਹਾ ਪੁਲਿਸ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸ ਦਿੱਤਾ ਹੈ। ਪੁਲਿਸ ਵੱਲੋਂ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਇਸੇ ਤਹਿਤ ਦੀ ਥਾਣਾ ਤਰਨਤਾਰਨ ਅਤੇ ਥਾਣਾ ਵੈਰੋਵਾਲ ਦੀ ਪੁਲਿਸ ਨੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਸ ਪੀ ਮਨਮੋਹਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਥਾਣਾ ਸਿਟੀ ਤਰਨਤਾਰਨ ਦੇ ਐਸ ਆਈ ਕਾਬਲ ਸਿੰਘ ਨੇ  ਪੁਲ ਸੂਆ ਸੁਹਾਵਾਂ ‘ਤੇ ਪੁਲਿਸ ਪਾਟੀ ਸਮੇਤ ਨਾਕਾਬੰਦੀ ਦੇ ਦੌਰਾਨ ਬਲਵਿੰਦਰ ਸਿੰਘ ਉਰਫ਼ ਬੱਬੂ ਪੁੱਤਰ ਕਾਲਾ ਸਿੰਘ ਨਿਵਾਸੀ ਰਾਦਲਕੇ ਥਾਣਾ ਪੱਟੀ ਨੂੰ 700 ਨਸ਼ੀਲੀ ਗੋਲੀਆਂ ਮਾਈਕਰੋਲਿਟ ਸਮੇਤ ਕਾਬੂ ਕੀਤਾ ਹੈ। ਇਸੇ ਤਰ੍ਹਾਂ ਹੀ ਥਾਣਾ ਵੈਰੋਵਾਲ ਦੇ ਏ ਐਸ ਆਈ ਕੇਵਲ ਸਿੰਘ ਨੇ ਨਾਗੋਕੇ ਚੌਂਕ ਵਿਖੇ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਦੇ ਦੌਰਾਨ 500 ਮਿਲੀ ਗ੍ਰਾਮ ਹੈਰੋਇਨ ਸਮੇਤ ਗੁਰਚਰਨਬੀਰ ਸਿੰਘ ਪੁੱਤਰ ਗੁਰਮੇਜ ਸਿੰਘ ਨਿਵਾਸੀ ਮੁਹੱਲਾ ਸ਼ੇਖ਼ ਫਤਾ ਨਿਵਾਸੀ ਜੰਡਿਆਲਾ ਗੁਰੂ ਨੂੰ ਕਾਬੂ ਕੀਤਾ ਹੈ। ਐਸ ਐਸ ਪੀ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਜਿਸ ਤੋਂ ਬਾਅਦ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਦਾ ਲਿਹਾਜ਼ ਨਹੀਂ ਹੋਵੇਗਾ।

(ਪਵਨ ਬੁੱਗੀ)
pawan5058@gmail.com