ਨਸ਼ਾ ਵਿਰੋਧੀ ਮੁਹਿੰਮ ਤਹਿਤ ਅਚਾਨਕ ਕਰਵਾਏ ਭਾਸ਼ਣ ਮੁਕਾਬਲਿਆਂ ਵਿਚ ਕਮਾਲ ਕਰ ਵਿਖਾਈ ਜਵਾਹਰ ਨਵੋਦਿਆ ਵਿਦਿਆਲਾ ਦੇ ਵਿਦਿਆਰਥੀਆਂ

001a

ਸੁਸਾਇਟੀ ਫਾਰ ਸਰਵਿਸ ਟੂ ਵਲੰਟੀਅਰ ਏਜੰਸੀਜ਼ ( ਸੋਸਵਾ ) ਚੰਡੀਗੜ੍ਹ ਅਤੇ ਸ਼ੁਭ ਕਰਮਨ ਸੁਸਾਇਟੀ ਹੁਸ਼ਿਆਰਪੁਰ ਵਲੋਂ ਜਵਾਹਰ ਨਵੋਦਿਆ ਵਿਦਿਆਲਾ ਪਿੰਡ ਫਲਾਹੀ ਵਿਖੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸਮਾਜਿਕ ਸੁਰੱਖਿਆ ਵਿਭਾਗ ਦੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਮੌਕੇ ਤੇ ਹੀ ਵਿਦਿਆਰਥੀਆਂ ਨੂੰ ਭਾਸ਼ਣ ਮੁਕਾਬਲੇ ਵਿਚ ਹਿੱਸਾ ਲੈਣ ਲਈ ਕਿਹਾ ਗਿਆ। ਵਿਦਿਆਰਥੀਆਂ ਵਲੋਂ ਬਿਨਾਂ ਤਿਆਰੀ ਸਿਹਤ, ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਪੱਖਾਂ ਨੂੰ ਛੋਹਦਿਆਂ  ਤ੍ਰੈ-ਭਾਸ਼ਾ ਵਿਚ ਕੀਤੀ ਪੇਸ਼ਕਾਰੀ ਨੇ ਸਭ ਨੂੰ ਹੈਰਾਨ ਤੇ ਪ੍ਰਭਾਵਿਤ ਕੀਤਾ। ਪਹਿਲਾ ਸਥਾਨ ਮਹਿਕ ਕੋਟਵਾਨੀ ਨੌਵੀਂ ਜਮਾਤ, ਦੂਸਰਾ ਆਦਰਸ਼ ਬਾਹਰਵੀਂ, ਤੀਸਰਾ ਅਨਨਿਆ ਨਗਿਆਲ ਅਤੇ ਵਿਸ਼ੇਸ਼ ਸਥਾਨ ਸ਼ੁਭਮ ਨੇ ਹਾਂਸਲ ਕੀਤਾ। ਜੇਤੂਆਂ ਨੂੰ ਮੋਮੈਂਟੋ ਅਤੇ ਸਮੂਹ ਭਾਗੀਦਾਰਾਂ ਵੰਦਨਾ ਸੈਣੀ, ਹੈਪੀ, ਹਮਰਾਜ, ਗਗਨ, ਮਾਨਵ ਪਾਲ ਅਤੇ ਸ਼ਵੇਤਾ ਚੌਧਰੀ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਨਿਗਰਾਨ ਦੀ ਭੂਮਿਕਾ ਵਿਦਿਆਲਾ ਸਟਾਫ ਪ੍ਰਵੀਨ ਲਤਾ, ਬੀ.ਐਸ. ਚੌਹਾਨ ਅਤੇ ਰੀਤੂ ਪਰਾਸ਼ਰ ਨੇ ਨਿਭਾਈ।
ਸ਼ੁਭ ਕਰਮਨ ਸੁਸਾਇਟੀ ਦੇ ਚੇਅਰਮੈਨ ਰਸ਼ਪਾਲ ਸਿੰਘ ਸੋਸ਼ਿਆਲੋਜਿਸਟ ਨੇ ਧਾਰਮਿਕ ਅਤੇ ਵਿਗਿਆਨਿਕ ਪੱਖ ਤੋਂ  ਨਸ਼ਾ ਵਿਰੋਧੀ ਦਲੀਲਾਂ ਦਿੰਦਿਆਂ ਨਸ਼ਿਆਂ ਦੁਆਰਾ ਲੱਗਦੀਆਂ ਬਿਮਾਰੀਆਂ ਤੇ ਮੌਤਾਂ ਦੇ ਅੰਕੜਿਆਂ ਨੂੰ ਸਾਂਝਾ ਕੀਤਾ।ਨਾਮਵਰ ਬੁਲਾਰੇ ਤਜਿੰਦਰ ਸਿੰਘ ਸੋਢੀ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਨੇ ਸਮਾਜ ਅੰਦਰ ਨਸ਼ਿਆਂ ਪ੍ਰਤੀ ਸ਼ੌਂਕ ਅਤੇ ਸ਼ੋਹਰਤ ਵਜੋਂ ਬਣ ਰਹੇ ਪੱਧਰ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਨਸ਼ਾ ਵਿਨਾਸ਼ ਕਰਦਾ ਹੈ। ਪਰ ਹਰ ਦੇਸ਼ ਅਤੇ ਕੌਮ ਵਿਕਾਸ ਬਿਨਾਂ ਅਧੂਰਾ ਰਹਿੰਦਾ ਹੈ। ਵਿਦਿਆਲਾ ਪ੍ਰਿੰਸੀਪਲ ਹਰਜੀਤ ਸਿੰਘ ਨੇ ਵਿੱਦਿਅਕ ਖੇਤਰ ਅੰਦਰ ਚੇਤਨਾ ਦੀ ਮਹੱਤਤਾ ਤੇ ਬੋਲਦਿਆਂ ਕਿਹਾ ਕਿ ਚੇਤਨ ਵਿਦਿਆਰਥੀ ਜਦੋਂ ਚੇਤਨ ਨੇਤਾ ਤੇ ਪ੍ਰਬੰਧਕ ਬਣ ਜਾਵੇਗਾ ਉਦੋਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ। ਇਸ ਮੌਕੇ ਮੰਚ ਸੰਚਾਲਕ ਅਨਿਲ ਕੁਮਾਰ ਤੇ ਅੰਜੂ ਰਾਣੀ ਤੋਂ ਇਲਾਵਾ ਜਸਵਿੰਦਰ ਸਿੰਘ, ਮਨਦੀਪ ਕੌਰ, ਨੇਹਾ ਅਤੇ ਪ੍ਰੋਜੈਕਟ ਮੁਹਿੰਮ ਸਹਾਇਕ ਸੁਰਜੀਤ ਸਿੰਘ ਤੇ ਸੁਮਨਪ੍ਰੀਤ ਸਿੰਘ ਹਾਜ਼ਰ ਸਨ।

 ਰਸ਼ਪਾਲ ਸਿੰਘ

rashpalsingh714@gmail.com