ਸਰਕਾਰੀ ਹਾਈ ਸਕੂਲ ਫਲਾਹੀ ਵਿਖੇ ਹੋਇਆ ਨਸ਼ਾ ਵਿਰੋਧੀ ਮੁਕਾਬਲਾ

IMG_20160420_122701ਸੁਸਾਇਟੀ  ਫਾਰ ਸਰਵਿਸ ਟੂ ਵਲੰਟੀਅਰ ਸਰਵਿਸ ਏਜੰਸੀਜ਼ ਉਤਰੀ ਭਾਰਤ ਚੰਡੀਗੜ੍ਹ (ਸੋਸਵਾ) ਅਤੇ ਸ਼ੁਭ ਕਰਮਨ ਸੁਸਾਇਟੀ ਵਲੋਂ ਸਮਾਜਿਕ ਸੁਰੱਖਿਆ ਵਿਭਾਗ ਦੇ ਨਸ਼ਾ ਵਿਰੋਧੀ ਚੇਤਨਾ ਪ੍ਰੋਗਰਾਮ ਤਹਿਤ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਜਿਸ ਦੌਰਾਨ ਵਿਦਿਆਰਥੀਆਂ ਨੇ ਜਿੱਥੇ ਸਰਕਾਰੀ ਤੰਤਰ ਵਿਚ ਸੁਧਾਰਾਂ ਦੇ ਪਹਿਲੂ ਨੂੰ ਛੋਹਿਆ ਉੱਥੇ ਸਮਾਜਿਕ ਅਤੇ ਸੱਭਿਆਚਾਰ ਦੇ ਖੇਤਰ ਵਿਚ ਨਸ਼ੇ ਨਾਲ ਵਧਦੀ ਨੇੜ੍ਹਤਾ ਦੀ ਆਲੋਚਨਾ ਕੀਤੀ।ਖੇਡਾਂ, ਧਾਰਮਿਕ ਰੁਚੀ ਅਤੇ ਸ਼ਹੀਦਾਂ ਤੋਂ ਸੇਧ ਦੀ ਲੋੜ ਤੇ ਜ਼ੋਰ ਦੇਂਦਿਆਂ ਪਹਿਲਾ ਸਥਾਨ ਸੁਖਪ੍ਰੀਤ ਕੌਰ, ਦੂਜਾ ਵਰਖਾ, ਤੀਜਾ ਕਿਰਨਦੀਪ ਅਤੇ ਵਿਸ਼ੇਸ਼ ਸਥਾਨ ਆਂਚਲ ਨੇ ਹਾਂਸਲ ਕੀਤਾ। ਮੁਕਾਬਲੇ ਦੌਰਾਨ ਜੱਜ ਦੀ ਭੂਮਿਕਾ ਰਾਜਿੰਦਰ ਕੁਮਾਰ, ਗੁਰਿੰਦਰ ਸਿੰਘ ਅਤੇ ਜਸਪ੍ਰੀਤ ਅਧਿਆਪਕਾਂ ਨੇ ਨਿਭਾਈ।
ਸ੍ਰੀ ਮਤੀ ਗੁਰਚਰਨ ਕੌਰ ਮੁੱਖ ਅਧਿਆਪਕਾ ਅਤੇ ਸ਼ੁਭ ਕਰਮਨ ਸੁਸਾਇਟੀ ਦੇ ਚੇਅਰਮੈਨ ਰਸ਼ਪਾਲ ਸਿੰਘ ਦੀ ਅਗਵਾਈ ਵਿਚ ਜੇਤੂਆਂ ਨੂੰ ਮੋਮੈਂਟੋ ਅਤੇ ਸਾਰੇ ਭਾਗੀਦਾਰਾਂ ਨੂੰ ਪ੍ਰਮਾਣ-ਪੱਤਰ ਪ੍ਰਦਾਨ ਕੀਤੇ ਗਏ। ਇਸ ਮੌਕੇ ਸਕੂਲ ਸਟਾਫ ਰੁਪਿੰਦਰ ਕੌਰ, ਨੀਲਮ, ਪਿਆਰਾ ਸਿੰਘ ਤੋਂ ਇਲਾਵਾ ਪ੍ਰੋਜੈਕਟ ਸਹਾਇਕ ਸੁਰਜੀਤ ਸਿੰਘ, ਸੁਮਨਜੀਤ ਸਿੰਘ ਅਤੇ ਅਰਮਨਦੀਪ ਸਿੰਘ ਗੁਰਮਤਿ ਕਾਲਜ ਹੁਸ਼ਿਆਰਪੁਰ ਹਾਜ਼ਰ ਸਨ।ਮੰਚ ਸੰਚਾਲਕ ਪਿਆਰਾ ਸਿੰਘ ਨੇ ਨਸ਼ਿਆਂ ਦੇ ਵਰਤਮਾਨ ਵਰਤਾਰੇ ਦੇ ਅਹਿਮ ਨੁਕਤਿਆਂ ਨੂੰ ਸਾਂਝਾ ਕੀਤਾ।

 ਰਸ਼ਪਾਲ ਸਿੰਘ

rashpalsingh714@gmail.com